ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਗੁੱਡ ਨਿਊਜ਼’ ਦਾ ‘ਟ੍ਰੇਲਰ 2’ ਹੋਇਆ ਰਿਲੀਜ਼, ਦੇਖੋ ਵੀਡੀਓ
ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਨਵੀਂ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ਗੁੱਡ ਨਿਊਜ਼ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 2 ਬਹੁਤ ਹੀ ਸ਼ਾਨਦਾਰ ਹੋਣ ਦੇ ਨਾਲ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਜਿਸ ‘ਚ ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੇ ਹਾਸਿਆਂ ਦੇ ਪੰਚ ਦਰਸ਼ਕਾਂ ਨੂੰ ਹਾਸ ਹਾਸ ਕੇ ਲੋਟ ਪੋਟ ਕਰ ਰਹੇ ਹਨ।
ਇਹ ਫ਼ਿਲਮ ਦੋ ਬੱਤਰਾ ਕਪਲਸ ਦੀ ਕਹਾਣੀ ਹੈ ਜੋ ਕਿ ਬੱਚਾ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਦਿਲਜੀਤ-ਕਿਆਰਾ, ਅਕਸ਼ੇ-ਕਰੀਨਾ ਹੋਰਾਂ ਦੀ ਗੁੱਡ ਨਿਊਜ਼ ‘ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ ‘ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ। ਜਿਸ ਤੋਂ ਬਾਅਦ ਗੁੱਡ ਨਿਊਜ਼ ਬੇਡ ਨਿਊਜ਼ ‘ਚ ਬਦਲ ਜਾਂਦੀ ਹੈ। ਨਵੇਂ ਟਰੇਲਰ ਨੂੰ ਧਰਮਾ ਪ੍ਰੋਡਕਸ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਵਿਊਜ਼ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਗਈ ਹੈ। ਦੱਸ ਦਈਏ ਪਹਿਲੇ ਟਰੇਲਰ ਅਤੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਪਹਿਲਾਂ ਹੀ ਖੂਬ ਪਿਆਰ ਮਿਲ ਚੁੱਕਿਆ ਹੈ।
ਇਸ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ 27 ਦਸੰਬਰ ਨੂੰ ਅਕਸ਼ੇ, ਦਿਲਜੀਤ, ਕਰੀਨਾ ਤੇ ਕਿਆਰਾ ਹੋਰਾਂ ਦੀ ਗੁੱਡ ਨਿਊਜ਼ ਦਰਸ਼ਕਾਂ ਦੀ ਉਮੀਦਾਂ ਉੱਤੇ ਕਿੰਨੀ ਖਰੀ ਉਤਰ ਪਾਉਂਦੀ ਹੈ।