ਅਰਜੁਨ ਪਟਿਆਲਾ ਦੇ ਸੈੱਟ 'ਤੇ ਦਿਲਜੀਤ ਦੋਸਾਂਝ ਦੀ ਮਸਤੀ,ਵੀਡੀਓ ਕੀਤਾ ਸਾਂਝਾ
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ਅਰਜੁਨ ਪਟਿਆਲਾ ਦੇ ਸੈੱਟ ਤੇ ਹਨ । ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਹੀਰੋਇਨ ਵੀ ਨਜ਼ਰ ਆ ਰਹੀ ਹੈ ।
ਹੋਰ ਵੇਖੋ :ਕਰੀਨਾ ਕਪੂਰ ਨੇ ਫ਼ਿਲਮ ‘ਚ ਇਰਫਾਨ ਖ਼ਾਨ ਦੀ ਪਤਨੀ ਬਣਨ ਤੋਂ ਕੀਤੀ ਨਾਂਹ, ਇਹ ਸੀ ਵੱਡਾ ਕਾਰਨ
https://www.instagram.com/p/BueC-X9gzr0/
ਦਿਲਜੀਤ ਦੋਸਾਂਝ ਆਪਣੇ ਕੰਮ ਦੇ ਦੌਰਾਨ ਮਸਤੀ ਕਰਦੇ ਨਜ਼ਰ ਆ ਜਾਂਦੇ ਹਨ ਅਤੇ ਇਸ ਵੀਡੀਓ 'ਚ ਵੀ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਆਪਣੀ ਫ਼ਿਲਮ ਦੀ ਅਦਾਕਾਰਾ ਦੇ ਨਾਲ ਨਾਲ ਇੱਕ ਟੈਡੀਬੀਅਰ ਦੇ ਨਾਲ ਮਸਤੀ ਕਰਦੇ ਵਿਖਾਈ ਦੇ ਰਹੇ ਨੇ । ਦਿਲਜੀਤ ਦੋਸਾਂਝ ਅਕਸਰ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਰਹਿੰਦੇ ਨੇ ।
History! Diljit Dosanjh To Be First Turbaned Figure In Madame Tussauds
ਦਿਲਜੀਤ ਦੋਸਾਂਝ ਇੱਕ ਅਜਿਹੇ ਗਾਇਕ ਅਤੇ ਅਦਾਕਾਰ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਮਾਂ ਬੋਲੀ ਪੰਜਾਬੀ ਨੂੰ ਪਹੁੰਚਾਇਆ ਹੈ ।ਜਿੱਥੇ ਗਾਇਕੀ 'ਚ ਦਿਲਜੀਤ ਮਾਹਿਰ ਨੇ,ਉੁੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਨੇ । ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕਰਕੇ ਬਾਲੀਵੁੱਡ 'ਚ ਵੀ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ ।