ਦਿਲਜੀਤ ਦੋਸਾਂਝ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਆਖੀ ਇਹ ਗੱਲ

Reported by: PTC Punjabi Desk | Edited by: Lajwinder kaur  |  September 06th 2021 12:07 PM |  Updated: September 06th 2021 12:07 PM

ਦਿਲਜੀਤ ਦੋਸਾਂਝ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਆਖੀ ਇਹ ਗੱਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ  DILJIT DOSANJH ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ।  ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਕੁਝ ਦਿਨ ਪਹਿਲਾਂ ਹੀ ਟੀਵੀ ਜਗਤ ਦੇ ਨਾਮੀ ਐਕਟਰ ਸਿਧਾਰਥ ਸ਼ੁਕਲਾ (sidharth-shukla) ਜੋ ਕਿ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ।

ਹੋਰ ਪੜ੍ਹੋ : ਪੰਜਾਬੀ ਫ਼ਿਲਮਾਂ ‘ਚ ਧੱਕ ਪਾਉਣ ਵਾਲੀ ਹੀਰੋਇਨ ਕਿਮੀ ਵਰਮਾ ਅੱਜ ਵੀ ਕਾਫੀ ਸਟਾਈਲਿਸ਼

diljit dosanjh

ਸਿਧਾਰਥ ਸ਼ੁਕਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਵੀ ਸਿਧਾਰਥ ਸ਼ੁਕਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੋਏ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘1 ਵੈਰੀ ਵੀਡੀਓ ਕਾਲ ਤੇ ਸ਼ਹਿਨਾਜ਼ ਨੇ ਗੱਲ ਕਰਨੀ ਸੀ....ਬਹੁਤ ਹੀ ਹਸਮੁੱਖ ਸੀ ਵੀਰਾ.....ਕਹਿੰਦਾ ਸੀ ਮਿਲੋ ਜਦੋਂ ਮੁੰਬਈ ਆਏ.... ?? Shocking’ ।

ਹੋਰ ਪੜ੍ਹੋ : ਅੱਜ ਹੈ ਹਰਭਜਨ ਮਾਨ ਦੇ ਵੱਡੇ ਪੁੱਤਰ ਅਵਕਾਸ਼ ਮਾਨ ਦਾ ਬਰਥਡੇਅ, ਤਸਵੀਰ ਸ਼ੇਅਰ ਕਰਕੇ ਕਿਹਾ-‘ਪ੍ਰਮਾਤਮਾ ਅਵਕਾਸ਼ ਦੀ ਹਰ ਕੋਸ਼ਿਸ਼ ਨੂੰ ਭਾਗ ਲਾਵੇ’

 

Sidharth-Shukla-min

ਦੱਸ ਦਈਏ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਦੇ ਨਾਲ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਏਨੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਕਰਕੇ ਖੂਬ ਵਾਹ ਵਾਹੀ ਖੱਟ ਰਹੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜੋੜੀ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਬਾਲੀਵੁੱਡ ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network