ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ
ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਆਏ ਅੱਗੇ, ਲਿਖਿਆ ਭਾਵੁਕ ਮੈਸੇਜ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਜਿੱਥੇ ਬਾਲੀਵੁੱਡ ਦੇ ਸਿਤਾਰੇ ਅੱਗੇ ਆ ਰਹੇ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਵੱਲੋਂ ਵੀ ਮਦਦ ਦੇ ਹੱਥ ਵਧਾਏ ਜਾ ਰਹੇ ਹਨ। ਐਮੀ ਵਿਰਕ ਅਤੇ ਰਣਜੀਤ ਬਾਵਾ ਵੱਲੋਂ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਮਾਲੀ ਮਦਦ ਦਿੱਤੀ ਗਈ ਹੈ ਉੱਥੇ ਹੀ ਹੁਣ ਦਿਲਜੀਤ ਵੱਲੋਂ ਵੱਲੋਂ ਵੀ ਸ਼ਹੀਦ ਹੋਏ ਜਵਾਨਾਂ ਲਈ ਕਦਮ ਵਧਾਇਆ ਗਿਆ ਹੈ।
ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਪੇਟੀਐਮ ਰਾਹੀਂ ਵੱਡੀ ਰਕਮ ਸ਼ਹੀਦ ਹੋਏ ਜਵਾਨਾਂ ਲਈ ਕੀਤੇ ਜਾ ਰਹੇ ਡੋਨੇਸ਼ਨ ਅਕਾਊਂਟ 'ਚ ਭੇਜੀ ਗਈ ਹੈ। ਉਹਨਾਂ ਇਸ ਦੇ ਨਾਲ ਹੀ ਕਾਫੀ ਭਾਵੁਕ ਕੈਪਸ਼ਨ ਵੀ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਵਾਨ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਹਨ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਗਲਾ ਦਿਨ ਦੇਖਣਾ ਹੈ ਜਾਂ ਨਹੀਂ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਦੁਬਾਰਾ ਕਦੋਂ ਮਿਲਾਂਗੇ। ਪਰ ਫਿਰ ਵੀ ਇਹ ਜਵਾਨ ਦਲੇਰੀ ਨਾਲ ਸਾਡੀ ਅਤੇ ਦੇਸ਼ ਦੀ ਰੱਖਿਆ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਮੈਥੋਂ ਹੋ ਸਕਦਾ ਹੈ ਮੈਂ ਕਰਾਂਗਾਂ ਜਿੰਨ੍ਹਾਂ ਤੁਹਾਡੇ ਤੋਂ ਹੁੰਦਾ ਹੈ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।
ਹੋਰ ਵੇਖੋ : ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬੀ ਇੰਡਸਟਰੀ ਸੋਕ ‘ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਦੱਸ ਦਈਏ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਪੁਲਵਾਮਾ ‘ਚ ਅੱਤ ਅੱਤਵਾਦੀ ਹਮਲਾ ਹੋਇਆ ਸੀ ਜਿਸ ‘ਚ 42 ਜਵਾਨਾਂ ਤੋਂ ਵੱਧ ਜਵਾਨ ਵੀਰਗੱਦੀ ਪ੍ਰਾਪਤ ਕਰ ਚੁੱਕੇ ਹਨ। ਇਸ ਆਤਮਘਾਤੀ ਹਮਲੇ ਨਾਲ ਪੂਰਾ ਭਾਰਤ ਵਰਸ਼ ਸਦਮੇ ‘ਚ ਹੈ ਅਤੇ ਲੋਕਾਂ ਵੱਲੋਂ ਸ਼ਹੀਦ ਹੋਏ ਅਤੇ ਜ਼ਖਮੀ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਕੇ ਸਹਾਰਾ ਬਣਿਆ ਜਾ ਰਿਹਾ ਹੈ।