ਦਿਲਜੀਤ ਦੋਸਾਂਝ ਜਿਉਂਦਾ ਹੈ ਮਹਾਰਾਜਿਆਂ ਵਰਗੀ ਜ਼ਿੰਦਗੀ ,ਵੇਖੋ ਦਿਲਜੀਤ ਦਾ ਖਾਸ ਵੀਡਿਓ
ਦਿਲਜੀਤ ਦੋਸਾਂਝ ਹੁਣ ਮਹਾਰਾਜਾ ਬਣਨ ਜਾ ਰਹੇ ਨੇ ਅਤੇ ਇਹ ਮਹਾਰਾਜਾ ਹੁਣ ਖਾਸ ਕੀ ਕਰਨ ਜਾ ਰਿਹਾ ਹੈ । ਇਸ ਦਾ ਖੁਲਾਸਾ ਤਾਂ ਅਜੇ ਨਹੀਂ ਹੋ ਸਕਿਆ ਪਰ ਹਾਂ ਦਿਲਜੀਤ ਦੋਸਾਂਝ ਮਹਾਰਾਜਾ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਜਾਰੀ ਕਰਕੇ ਆਪਣੀ ਇਸ ਨਵੀਂ ਲੁਕ 'ਚ ਨਜ਼ਰ ਆ ਰਹੇ ਨੇ ।
ਹੋਰ ਵੇਖੋ :ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ
https://www.instagram.com/p/Bq_z6YDlYq-/
ਮਹਾਰਾਜਿਆਂ ਦੀ ਪੁਸ਼ਾਕ 'ਚ ਦਿਲਜੀਤ ਸੱਚਮੁੱਚ ਹੀ ਕਿਸੇ ਮਹਾਰਾਜਾ ਵਾਂਗ ਹੀ ਨਜ਼ਰ ਆ ਰਹੇ ਨੇ । ਇਸ ਪੋਸ਼ਾਕ 'ਚ ਉਨ੍ਹਾਂ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਬੇਹੱਦ ਖੁਬਸੂਰਤ ਦਿਖਾਈ ਦੇ ਰਹੇ ਨੇ ।
ਹੋਰ ਵੇਖੋ: ਦੇਸੀ ਅੰਦਾਜ਼ ‘ਚ ਦਿਲਜੀਤ ਦੋਸਾਂਝ ,ਵੇਖੋ ਵੀਡਿਓ
diljit dosanjh
ਇਸ ਵੀਡਿਓ 'ਚ ਉਨ੍ਹਾਂ ਨੇ ਸਫੇਦ ਰੰਗ ਦੇ ਕੱਪੜੇ ਪਾਏ ਹੋਏ ਨੇ ਅਤੇ ਚਿੱਟੇ ਹੀ ਰੰਗ ਦੀ ਦਸਤਾਰ ਬੰਨੀ ਹੋਈ ਹੈ । ਰੋਅਰ ਸ਼ਾਇਦ ਇਹ ਦਿਲਜੀਤ ਦੋਸਾਂਝ ਦੇ ਕਿਸੇ ਗੀਤ ਦਾ ਵੀਡਿਓ ਹੈ । ਅਜਿਹੇ ਲੁਕ 'ਚ ਦਿਲਜੀਤ ਦੋਸਾਂਝ ਕਿਸ ਗੀਤ 'ਚ ਨਜ਼ਰ ਆਉਣਗੇ ਇਸ ਦਾ ਪਤਾ ਇਸੇ ਮਹੀਨੇ ਲੱਗ ਜਾਏਗਾ । ਕਿਉਂਕਿ ਇਹ ਗੀਤ ਇਸੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ ।