ਦੇਖੋ ਵੀਡੀਓ : ਦਿਲਜੀਤ ਦੋਸਾਂਝ ਨੇ ਟ੍ਰੇਲਰ ਦੀ ਖੁਸ਼ੀ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ ‘Welcome To My Hood’

Reported by: PTC Punjabi Desk | Edited by: Lajwinder kaur  |  October 21st 2020 05:05 PM |  Updated: October 21st 2020 05:05 PM

ਦੇਖੋ ਵੀਡੀਓ : ਦਿਲਜੀਤ ਦੋਸਾਂਝ ਨੇ ਟ੍ਰੇਲਰ ਦੀ ਖੁਸ਼ੀ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ ‘Welcome To My Hood’

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕੇ ਬੈਕ ਟੂ ਬੈਕ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਰਹੇ ਨੇ । ਜੀ ਹਾਂ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦੇ ਜ਼ਬਰਦਸਤ ਟ੍ਰੇਲਰ ਤੋਂ ਬਾਅਦ ਤੋਂ ਉਹ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।

diljit dosanjh new song welcome to my hood ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦੇ ਭਰਾ ਅਕਸ਼ਤ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਐਕਟਰੈੱਸ ਨੇ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਜੀ ਹਾਂ ਉਨ੍ਹਾਂ ਨੇ ਟ੍ਰੇਲਰ ਦੀ ਖੁਸ਼ੀ ‘ਚ ਆਪਣੇ 22 ਅਕਤੂਬਰ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਅੱਜ ਹੀ ਰਿਲੀਜ਼ ਕੀਤਾ ਹੈ । ‘ਵੈਲਕਮ ਟੂ ਮਾਈ ਹੂਡ’ (Welcome To My Hood) ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ ।

diljit new song

ਜੇ ਗੱਲ ਕਰੀਏ ਗਾਣੇ ਦੇ ਬੋਲ ਤਾਂ ਉਹ Kharewala Brar ਨੇ ਲਿਖੇ ਤੇ ਮਿਊਜ਼ਿਕ Flamme ਨੇ ਦਿੱਤਾ ਹੈ । Rahul Dutta ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

diljit dosanjh-1


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network