ਆਦੇਸ਼ ਪ੍ਰਕਾਸ਼ ਸਿੰਘ ਪੰਨੂ ਭਾਰਤੀ ਹਵਾਈ ਫੌਜ ’ਚ ਬਣਿਆ ਫਲਾਇੰਗ ਅਫ਼ਸਰ, ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ
ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਭਾਰਤੀ ਹਵਾਈ ਫੌਜ ਵਿਚ ਬਤੌਰ ਫਲਾਇੰਗ ਅਫ਼ਸਰ ਚੁਣਿਆ ਗਿਆ ਹੈ । ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਵਧਾਈ ਦਿੱਤੀ । ਦਿਲਜੀਤ ਦੋਸਾਂਝ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਦੀ ਤਸਵੀਰ ਵੀ ਸਾਂਝੀ ਕੀਤੀ ਹੈ ।
ਹੋਰ ਪੜ੍ਹੋ :
ਦਿਲੀਪ ਕੁਮਾਰ ਦੇ ਦਿਹਾਂਤ ਕਾਰਨ ਦੁਖੀ ਹਨ ਅਦਾਕਾਰ ਧਰਮਿੰਦਰ, ਤਸਵੀਰਾਂ ਵਾਇਰਲ
ਦਿਲਜੀਤ ਦੇ ਇਸ ਟਵੀਟ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਬਹੁਤ - ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ''ਤਰਨਤਾਰਨ ਦੇ ਕਿਸਾਨੀ ਪਰਿਵਾਰ ਤੋਂ ਨਾਤਾ ਰੱਖਣ ਵਾਲਾ ਨੌਜਵਾਨ ਆਦੇਸ਼ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਹੈ ਜਿਨਾਂ ਨੇ ਐਨ.ਡੀ.ਏ. ਸਿਖਲਾਈ ਅਕੈਡਮੀ ਨਿਸ਼ਾਨ-ਏ-ਸਿੱਖੀ ਵਿਚ ਮਿਹਨਤ ਕਰਕੇ ਅੱਜ ਇਹ ਮੁਕਾਮ ਹਾਸਿਲ ਕੀਤਾ। ਮੇਰੀਆਂ ਸ਼ੁਭਕਾਮਨਾਵਾਂ, ਆਦੇਸ਼ ਦੇ ਨਾਲ ਹਨ। ਵਾਹਿਗੁਰੂ ਜੀ ਉਸਨੂੰ ਤਰੱਕੀਆਂ ਬਖ਼ਸ਼ਣ''।