ਆਰ ਨਾਨਕ,ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ 

Reported by: PTC Punjabi Desk | Edited by: Shaminder  |  November 03rd 2018 06:51 AM |  Updated: November 03rd 2018 06:51 AM

ਆਰ ਨਾਨਕ,ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ 

ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ਆ ਰਿਹਾ ਹੈ ਆਰ ਨਾਨਕ ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਨਵੇਂ ਧਾਰਮਿਕ ਸ਼ਬਦ ਦੀ ਫ੍ਰਸਟ ਲੁਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਇਸ ਸ਼ਬਦ ਨੂੰ ਇਸੇ ਮਹੀਨੇ ਲਾਂਚ ਕਰਨ ਦੀ ਤਿਆਰੀ ਹੈ । ਦਿਲਜੀਤ ਦੋਸਾਂਝ ਨੇ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਿਸ ਤਰੀਕ ਨੂੰ ਰਿਲੀਜ਼ ਹੋਵੇਗਾ ।

ਹੋਰ ਵੇਖੋ : ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ

https://www.instagram.com/p/BpravPdHWbZ/

ਪਰ ਜੋ ਫ੍ਰਸਟ ਲੁਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਉਸ 'ਚ ਦਿਲਜੀਤ ਦੋਸਾਂਝ ਬਿਲਕੁਲ ਸਾਦੇ ਅੰਦਾਜ਼ 'ਚ ਨਜ਼ਰ ਆ ਰਹੇ ਨੇ ਅਤੇ ਅੱਖਾਂ ਬੰਦ ਕਰਕੇ ਪ੍ਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਨੇ । ਇਸ ਪੋਸਟਰ ਨੂੰ ਜਾਰੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸ਼ੁਕਰ ਮਹਾਰਾਜ ਨੇ ਕਿਰਪਾ ਕੀਤੀ 'ਤੇ ਡਿਊਟੀ ਲੱਗੀ ।

 diljit dosanjh
diljit dosanjh

ਦਿਲਜੀਤ ਦੋਸਾਂਝ ਜਿੱਥੇ ਡਾਂਸ ਅਤੇ ਰੋਮਾਂਟਿਕ ਗੀਤ ਗਾ ਕੇ ਕਾਫੀ ਨਾਮ ਕਮਾ ਚੁੱਕੇ ਨੇ । ਉੱਥੇ ਹੀ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਹ ਮੁੜ ਤੋਂ ਆਪਣਾ ਇੱਕ ਨਵਾਂ ਧਾਰਮਿਕ ਸ਼ਬਦ ਲੈ ਕੇ ਆ ਰਹੇ ਨੇ ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਨੇ । ਜਲਦ ਹੀ ਇਸ ਧਾਰਮਿਕ ਸ਼ਬਦ ਦੇ ਰਿਲੀਜ਼ ਹੋਣ ਦੀ ਸੰਭਾਵਨਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network