ਦਿਲਜੀਤ ਦੋਸਾਂਝ ਦੇ ਨਾਲ ਨਾਲ ਬਾਦਸ਼ਾਹ ਨੇ ਖੋਲ੍ਹੇ ਦਿਲ ਦੇ ਰਾਜ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 03rd 2018 10:37 AM |  Updated: December 03rd 2018 10:37 AM

ਦਿਲਜੀਤ ਦੋਸਾਂਝ ਦੇ ਨਾਲ ਨਾਲ ਬਾਦਸ਼ਾਹ ਨੇ ਖੋਲ੍ਹੇ ਦਿਲ ਦੇ ਰਾਜ, ਦੇਖੋ ਵੀਡੀਓ

ਪੰਜਾਬੀ ਗਾਇਕੀ ਤੋਂ ਅਪਣਾ ਸਫਰ ਸ਼ੁਰੂ ਕਰਨ ਵਾਲੇ ਦਿਲਜੀਤ ਦੋਸਾਂਝ ਜਿਹਨਾਂ ਨੇ ਅਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਵੱਖਰੀ ਪਹਿਚਾਣ ਬਣਾ ਲਈ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਦਿਲਜੀਤ ਦੋਸਾਂਝ ਜਿਹੜੇ ਹਮੇਸ਼ਾ ਅਪਣੇ ਫੈਨਜ਼ ਲਈ ਕੁੱਝ ਵੱਖਰਾ ਕਰਦੇ ਰਹਿੰਦੇ ਹਨ। ਹਾਂ ਜੀ ਇਸ ਵਾਰ ਦਿਲਜੀਤ ਦੋਸਾਂਝ, ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 6 'ਚ ਨਜ਼ਰ ਆਉਣਗੇ ਤੇ ਦਿਲਜੀਤ ਦੇ ਨਾਲ ਪੰਜਾਬ ਦਾ ਸੁਪਰ ਸਟਾਰ ਰੈਪਰ ਬਾਦਸ਼ਾਹ ਵੀ ਸ਼ਾਮਿਲ ਹੋਣਗੇ। ਇਹ ਸ਼ੋਅ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ‘ਸੂਰਮਾ’ ਹੀਰੋ ਦਿਲਜੀਤ ਦੋਸਾਂਝ ਨੇ ਅਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੋਅ ਕਰਦੇ ਹੋਏ ਲਿਖਿਆ ਹੈ ਕਿ, ‘ਜੇ ਅੰਗ੍ਰੇਜ਼ੀ ਆਉਂਦੀ ਤਾਂ ਹੋਰ ਵਧੀਆ ਖੇਡਦਾ’। Diljit Dosanjh and Badshah are guests in the show Koffee with karan-6

ਹੋਰ ਪੜ੍ਹੋ: ਆ ਰਹੀ ਹੈ ਰਘੁ ਤੇ ਰੁਕਮਣੀ ਦੀ ਨਵੀਂ ਫ਼ਿਲਮ “ਮੇਡ ਇਨ ਚਾਈਨਾ”

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਬਹੁਤ ਮਸਤੀ ਕਰ ਰਹੇ ਹਨ। ਦਿਲਜੀਤ ਨੇ ਕਿਹਾ ਕਿ ਉਹ ਬਚਪਨ ‘ਚ ਪਰਮਾਤਮਾ ਅੱਗੇ ਇਹ ਹੀ ਪ੍ਰਾਥਨਾ ਕਰਦੇ ਸੀ ਕੇ ਉਹਨਾਂ ਨੂੰ ਸਾਰੇ ਜਾਨਣ....ਸ਼ੋਅ 'ਚ ਦੋਵੇਂ ਬਹੁਤ ਹਾਸਾ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ।

https://www.instagram.com/p/Bq5GBZKlzD6/

ਇਸ ਤੋਂ ਪਹਿਲਾਂ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਸੀਜ਼ਨ 6 ਹੁਣ ਤੱਕ ਦੀਪਿਕਾ ਪਾਦੁਕੋਣ, ਆਲੀਆ ਭੱਟ, ਆਮਿਰ ਖਾਨ, ਕੈਟਰੀਨਾ ਕੈਫ, ਵਰੁਣ ਧਵਨ ਅਤੇ ਕਾਜੋਲ ਤੇ ਕਈ ਹੋਰ ਸੈਲੀਬ੍ਰੇਟੀ ਇਸ ਸ਼ੋਅ ਨੂੰ ਚਾਰ ਚੰਨ ਲਗਾ ਚੁੱਕੇ ਹਨ ਤੇ ਇਸ ਵਾਰ ਕਰਨ ਦੇ ਇਸ ਮਸ਼ਹੂਰ ਸ਼ੋਅ 'ਚ ਪੰਜਾਬ ਦੇ ਦੋ ਸੁਪਰਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਬਾਦਸ਼ਾਹ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਬਾਲੀਵੁੱਡ 'ਚ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਦਾ ਪੂਰਾ ਸਿੱਕਾ ਚਲਦਾ ਹੈ।

https://twitter.com/StarWorldIndia/status/1069273739752349697?ref_src=twsrc^tfw|twcamp^tweetembed|twterm^1069273739752349697&ref_url=https://www.timesnownews.com/entertainment/telly-talk/written-updates/article/koffee-with-karan-season-6-episode-8-preview-diljit-dosanjh-badshah-to-steal-the-show-with-their-innocence/324775

ਹੋਰ ਪੜ੍ਹੋ: ਭਾਵੁਕਤਾ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਪਾਗਲ’

ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੀ ਅਗਲੀ ਬਾਲੀਵੁੱਡ ਫਿਲਮ  ਦੀ ਜਾਣਕਾਰੀ ਅਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਦੀ ਸ਼ੂਟਿੰਗ ਸ਼ੁਰੂ  ਹੋ ਚੁੱਕੀ ਹੈ, ਤੇ ਇਸ ਮੂਵੀ ਦਾ ਨਾਂ 'ਗੁੱਡ ਨਿਊਜ਼' ਹੈ। ਇਸ ਫਿਲਮ 'ਚ ਦਿਲਜੀਤ ਨੇ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨਜ਼ਰ ਆਵੇਗੀ।Diljit Dosanjh and Badshah are guests in the show Koffee with karan-6ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਅਦਾਕਾਰ ਕ੍ਰਿਤੀ ਸੈਨਨ ਦੇ ਨਾਲ 'ਅਰਜੁਨ ਪਟਿਆਲਾ' ਬਾਲੀਵੁੱਡ ਮੂਵੀ 'ਚ ਨਜ਼ਰ ਆਉਣਗੇ। ਇਹ ਮੂਵੀ ਜਲਦ ਹੀ ਸਿਨੇਮਾਂ ਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਉਧਰ ਜੇ ਗੱਲ ਕਰੀਏ ਰੈਪਰ ਬਾਦਸ਼ਾਹ  ਦੀ ਤਾਂ ਉਹਨਾਂ ਦਾ ਕੋਈ ਨਾ ਕੋਈ ਗੀਤ ਤਾਂ ਬਾਲੀਵੁੱਡ ਫਿਲਮ 'ਚ ਪੱਕਾ ਹੁੰਦਾ ਹੈ। ਉਹਨਾਂ ਦੇ ਸਾਰੇ ਰੈਅਪ ਕੀਤੀ ਗੀਤ ਸੁਪਰ ਹਿੱਟ ਹੁੰਦੇ ਹਨ।  ਦੋਵਾਂ ਦੀ ਫੈਨਜ਼ ਫਾਲੋਇੰਗ ਦੇਸ਼-ਵਿਦੇਸ਼  ਦੋਵਾਂ ਜਗ੍ਹਾ  ਬਹੁਤ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network