ਦਿਲੀਪ ਕੁਮਾਰ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ, ਸਾਇਰਾ ਬਾਨੋ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Reported by: PTC Punjabi Desk | Edited by: Rupinder Kaler  |  June 11th 2021 04:03 PM |  Updated: June 11th 2021 04:03 PM

ਦਿਲੀਪ ਕੁਮਾਰ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ, ਸਾਇਰਾ ਬਾਨੋ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਦਿਲੀਪ ਕੁਮਾਰ ਨੂੰ ਦੁਪਹਿਰ 12.45 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਪਾਲੀ ਹਿੱਲ ਬੰਗਲੇ ਲਿਜਾਇਆ ਗਿਆ। ਇਸ ਮੌਕੇ ਦਿਲੀਪ ਕੁਮਾਰ ਦੇ ਨਾਲ ਉਹਨਾਂ ਦੀ ਪਤਨੀ ਸਾਇਰਾ ਬਾਨੋ ਵੀ ਹਸਪਤਾਲ ਤੋਂ ਬਾਹਰ ਨਿਕਲਦੀ ਨਜ਼ਰ ਆਈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Pic Courtesy: Instagram

ਹੋਰ ਪੜ੍ਹੋ :

ਹਰਫ ਚੀਮਾ ਨੇ ਦਿੱਤਾ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ, ਪੋਸਟ ਕੀਤੀ ਸਾਂਝੀ

Dilip Kumar’s Younger Brother Ehsan Khan Dies Of Covid 19 Pic Courtesy: Instagram

ਸਾਇਰਾ ਬਾਨੋ ਨੇ ਦੱਸਿਆ ਕਿ “ਦਿਲੀਪ ਕੁਮਾਰ ਦੇ ਫੇਫੜਿਆਂ ਵਿੱਚੋਂ ਪੂਰੀ ਤਰ੍ਹਾਂ ਪਾਣੀ ਕੱਢ ਦਿੱਤਾ ਗਿਆ ਹੈ ਅਤੇ ਹੁਣ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿਚ ਰੱਖਣ ਲਈ ਕਈ ਸਾਵਧਾਨੀਆਂ ਤੇ ਐਂਟੀਬਾਇਓਟਿਕ ਦਵਾਈਆਂ ਵਰਤਣ ਲਈ ਕਿਹਾ ਹੈ।

Dilip Kumar’s Brother Aslam Khan Passes Away Due To Covid – 19 Pic Courtesy: Instagram

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿਲੀਪ ਦੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਕੰਮ ਕਰ ਗਈਆਂ, ਤੁਸੀਂ ਲੋਕ ਭਵਿੱਖ ਵਿੱਚ ਵੀ ਉਨ੍ਹਾਂ ਲਈ ਪ੍ਰਾਰਥਨਾ ਕਰੋ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ।"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network