ਖਾਣਾ ਤਾਂ ਦੂਰ ਦੀ ਗੱਲ ਆਪਣੇ ਮੂੰਹੋਂ ਪਾਣੀ ਵੀ ਨਹੀਂ ਪੀ ਰਹੇ ਦਿਲੀਪ ਕੁਮਾਰ 

Reported by: PTC Punjabi Desk | Edited by: Shaminder  |  October 29th 2018 10:34 AM |  Updated: October 29th 2018 10:34 AM

ਖਾਣਾ ਤਾਂ ਦੂਰ ਦੀ ਗੱਲ ਆਪਣੇ ਮੂੰਹੋਂ ਪਾਣੀ ਵੀ ਨਹੀਂ ਪੀ ਰਹੇ ਦਿਲੀਪ ਕੁਮਾਰ 

ਆਪਣੇ ਜ਼ਮਾਨੇ ਦੇ ਮਸ਼ਹੂਰ ਰਹੇ ਅਦਾਕਾਰ ਦਿਲੀਪ ਕੁਮਾਰ ਦੀ ਤਬੀਅਤ ਮੁੜ ਤੋਂ ਖਰਾਬ ਹੋ ਚੁੱਕੀ ਹੈ । ਹਰ ਪੰਦਰਾਂ ਦਿਨ ਦੇ ਵਕਫੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪੈ ਰਿਹਾ ਹੈ । ਹੁਣ ਮੁੜ ਤੋਂ ਉਨ੍ਹਾਂ ਦੀ ਸਿਹਤ ਵਿਗੜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ।ਦਿਲੀਪ ਕੁਮਾਰ ਨੂੰ ਬੁਖਾਰ ਹੈ ਅਤੇ ਉਨ੍ਹਾਂ ਦੇ ਫੇਫੜਿਆਂ 'ਚ ਸੰਕਰਮਣ ਹੈ । ਫਿਲਹਾਲ ਉਹ ਘਰ 'ਚ ਹੀ ਹਨ ਅਤੇ ਉਨ੍ਹਾਂ ਨੂੰ ਨਲੀ ਰਾਹੀਂ ਖਾਣਾ ਖੁਆਇਆ ਜਾ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੂੰਹ ਤੋਂ ਖਾਣਾ ਤਾਂ ਦੂਰ ਦੀ ਗੱਲ ਪਾਣੀ ਤੱਕ ਨਹੀਂ ਪਿਆਇਆ ਜਾ ਸਕਦਾ ।

ਹੋਰ ਵੇਖੋ : ਫੁਰਸਤ ਦੇ ਪਲਾਂ ‘ਚ ਕੌਰ-ਬੀ, ਸਵਿਮਿੰਗ ਪੂਲ ਵਾਲੀ ਵੀਡੀਓ ਵਾਇਰਲ

dilip kumar dilip kumar

ਮੂੰਹ ਸੁੱਕਣ 'ਤੇ ਛੋਟੇ ਬਰਫ ਦੇ ਟੁਕੜਿਆਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ । ਕਿਉਂਕਿ ਮੂੰਹ ਤੋਂ ਖਾਣ ਕਾਰਨ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਫੇਫੜਿਆਂ 'ਚ ਜਮ੍ਹਾ ਹੋ ਜਾਂਦੀਆਂ ਨੇ । ਫੇਫੜਿਆਂ ਦੇ ਇਲਾਜ਼ ਲਈ ਉਨ੍ਹਾਂ ਨੇ ਦਵਾਈਆਂ 'ਤੇ ਨਿਰਭਰ ਰਹਿਣਾ ਪਵੇਗਾ।ਉਨ੍ਹਾਂ ਦੇ ਇਲਾਜ਼ ਲਈ ਘਰ 'ਚ ਦੋ ਨਰਸਾਂ ਵੀ ਮੌਜੂਦ ਨੇ । ਪਿਛਲੇ ਦਿਨੀਂ ਵੀ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ ,ਜਿਸ ਦੇ ਚਲਦਿਆਂ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ।

dilip kumar & saira bano dilip kumar & saira bano

ਕਈ ਦਿਨਾਂ ਤੱਕ ਆਈ.ਸੀ.ਯੂ 'ਚ ਭਰਤੀ ਕਰਵਾਇਆ ਗਿਆ ਸੀ ।ਦਿਲੀਪ ਸਾਹਿਬ ਦੀ ਸਿਹਤ ਦੇ ਬਾਰੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਸਮੇਂ ਸਮੇਂ 'ਤੇ ਅਪਡੇਟ ਦਿੰਦੀ ਰਹਿੰਦੀ ਹੈ । ਤੁਹਾਨੂੰ ਦੱਸ ਦਈਏ ਕਿ ਦਿਲੀਪ ਸਾਹਿਬ ਨੇ ਕਈ ਦਹਾਕਿਆਂ ਤੱਕ ਬਾਲੀਵੁੱਡ 'ਚ ਰਾਜਕੀਤਾ ਹੈ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੧੯੪੪ 'ਚ ਫਿਲਮ ਜਵਾਰਭਾਟਾ ਤੋਂ ਕੀਤੀ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network