Dilip Kumar Death Anniversary: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ ਦੂਜੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Dilip Kumar Death Anniversary: ਦਿੱਗਜ ਅਦਾਕਾਰ ਦਿਲੀਪ ਕੁਮਾਰ ਨੇ 7 ਜੁਲਾਈ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਜਾਣ ਤੋਂ ਬਾਅਦ ਪਤਨੀ ਸਾਇਰਾ ਬਾਨੋ ਇੱਕਲੀ ਰਹਿ ਗਈ ਹੈ। ਅੱਜ ਦਿਲੀਪ ਸਾਹਿਬ ਦੀ ਦੂਜੀ ਬਰਸੀ ਦੇ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।
ਦਿਲੀਪ ਕੁਮਾਰ ਦਾ ਜਨਮ
7 ਜੁਲਾਈ 2021 ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਲੰਮੀ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ। ਪੰਜ ਦਸ਼ਕਾਂ ਤੱਕ ਫੈਨਜ਼ ਉੱਤੇ ਆਪਣਾ ਜਾਦੂ ਬਰਕਰਾਰ ਰੱਖਣ ਵਾਲੇ ਅਦਾਕਾਰ ਦਿਲੀਪ ਕੁਮਾਰ ਦਾ ਜਨਮ 11 ਦਸੰਬਰ ਸਾਲ 1922 'ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਹੋਇਆ ਸੀ। ਦਿਲੀਪ ਦਾ ਅਸਲ ਨਾਂਅ ਮੁਹੰਮਦ ਯੁਸੂਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਕਦਮ ਰੱਖਣ ਮਗਰੋਂ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਛਾਣ ਮਿਲੀ।
ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਬ੍ਰਿਟਿਸ਼ ਆਰਮੀ ਦੀ ਕੈਂਟੀਨ 'ਚ ਕੀਤਾ ਕੰਮ
ਦਿਲਚਸਪ ਗੱਲ ਇਹ ਹੈ ਕਿ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲੀਪ ਕੁਮਾਰ ਭਾਰਤ 'ਤੇ ਕਾਬਿਜ਼ ਬ੍ਰਿਟਿਸ਼ ਆਰਮੀ ਦੀ ਕੈਂਟੀਨ ਦੇ ਵਿੱਚ ਕੰਮ ਕਰਦੇ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਬ੍ਰਿਟਿਸ਼ ਅਫ਼ਸਰਾਂ ਦੇ ਖਿਲਾਫ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਅਫ਼ਸਰਾਂ ਵੱਲੋਂ ਭਾਰਤੀਆਂ ਨਾਲ ਗ਼ਲਤ ਵਿਵਹਾਰ ਕਰਨ ਦਾ ਮੁੱਦਾ ਚੁੱਕਿਆ। ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਜੇਲ ਵਿੱਚ ਬਤੀਤ ਕਰਨਾ ਪਿਆ।
ਬਾਲੀਵੁੱਡ 'ਚ ਦਿਲੀਪ ਕੁਮਾਰ ਦੀ ਐਂਟਰੀ
ਦਿਲੀਪ ਕੁਮਾਰ ਨੇ ਸਾਲ 1947 'ਚ ਆਈ ਫ਼ਿਲਮ ਜੁਗਨੂ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦਿਲੀਪ ਕੁਮਾਰ ਨੇ 60 ਅਤੇ 70 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਹ ਦੇਵਦਾਸ, ਮੁਗਲ-ਏ-ਆਜ਼ਮ,ਗੰਗਾ-ਜਮੁਨਾ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਨਜ਼ਰ ਆਏ ਸਨ।
image From Goggle
ਬਾਲੀਵੁੱਡ 'ਚ ਦਿੱਤੀਆਂ ਹਿੱਟ ਫਿਲਮਾਂ
ਉਨ੍ਹਾਂ ਦੀਆਂ ਕੁਝ ਖ਼ਾਸ ਫ਼ਿਲਮਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।60 ਦੇ ਦਹਾਕੇ ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸੀ ਹੋਈ ਹੈ। ਦਿਲੀਪ ਕੁਮਾਰ ਨੇ ਇਸ ਫ਼ਿਲਮ ਵਿੱਚ ਸਲੀਮ ਦਾ ਕਿਰਦਾਰ ਅਦਾ ਕੀਤਾ ਸੀ ਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਮਧੂਬਾਲਾ ਨੇ ਨਾਦਿਰਾ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੀਆਂ ਹੀ ਹੋਰਨਾਂ ਫ਼ਿਲਮਾਂ ਜਿਵੇਂ ਕਿ ਦੇਵਦਾਸ, ਕ੍ਰਾਂਤੀ,ਗੰਗਾ ਜਮੁਨਾ ਤੇ ਸੌਦਾਗਰ ਵਰਗੀਆਂ ਫ਼ਿਲਮਾਂ ਸੁਪਰ ਹਿੱਟ ਰਹੀਆਂ।
Image form google
ਦਿਲੀਪ ਕੁਮਾਰ ਦੀ ਨਿੱਜੀ ਜ਼ਿੰਦਗੀ
ਦਿਲੀਪ ਕੁਮਾਰ ਅਤੇ ਮਧੂਬਾਲਾ ਦੀ ਕਹਾਣੀ ਬੇਹੱਦ ਚਰਚਾ ਵਿੱਚ ਰਹੀ ਹੈ। ਦਿਲੀਪ ਕੁਮਾਰ ਮਧੂਬਾਲਾ ਨਾਲ ਵਿਆਹ ਕਰਨਾ ਚਾਹੁੰਦੇ ਸੀ। 'ਨਵਾਂ ਦੌਰ' ਫ਼ਿਲਮ ਦੇ ਪਹਿਲਾ ਤੋਂ ਹੀ ਦਿਲੀਪ ਕੁਮਾਰ ਅਤੇ ਮਧੂਬਾਲਾ ਦਾ ਪਿਆਰ ਕਾਫੀ ਅੱਗੇ ਵਧ ਚੁੱਕਾ ਸੀ। ਦੋਨੋ ਵੀ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਮਧੂਬਾਲਾ ਦੇ ਪਿਤਾ ਨੂੰ ਇਹ ਰਿਸ਼ਤਾ ਮੰਜੂਰ ਨਹੀਂ ਸੀ। ਨਵਾਂ ਦੌਰ ਫ਼ਿਲਮ ਦੀ ਸ਼ੂਟਿੰਗ ਉੱਤੇ ਹੀ ਦਿਲੀਪ ਕੁਮਾਰ ਅਤੇ ਮਧੂਬਾਲਾ ਵਿੱਚ ਗੱਲਬਾਤ ਬੰਦ ਹੋ ਗਈ, The Substance and Shadow' ਇਸ ਆਪਣੇ ਆਤਮ ਚਰਿੱਤਰ ਵਿੱਚ ਦਿਲੀਪ ਕੁਮਾਰ ਨੇ ਇਸ ਦਾ ਜ਼ਿਕਰ ਕੀਤਾ ਹੈ, ਇਸ ਦੇ ਬਾਵਜੂਦ ਦਿਲੀਪ ਕੁਮਾਰ ਨੇ ਆਪਣੇ ਕੰਮ ਉੱਤੇ ਧਿਆਨ ਦਿੱਤਾ।
image From Goggle
ਹੋਰ ਪੜ੍ਹੋ: ਭਾਰਤੀ ਸਿੰਘ ਨੂੰ ਸੱਟ ਲੱਗਣ ਦੀ ਫੈਲੀ ਅਫਵਾਹ, ਭਾਰਤੀ ਨੇ ਫੇਕ ਨਿਊਜ਼ ਲਾਉਣ ਵਾਲਿਆਂ ਦੀ ਲਗਾਈ ਕਲਾਸ
ਸਾਇਰਾ ਬਾਨੋ ਬਣੀ ਦਿਲੀਪ ਕੁਮਾਰ ਦੀ ਆਖ਼ਰੀ ਸਾਹ ਤੱਕ ਦੀ ਹਮਸਫ਼ਰ
50 ਅਤੇ 60 ਦੇ ਦਹਾਕੇ ਵਿੱਚ ਕੁੜੀਆਂ ਉਨ੍ਹਾਂ ਉੱਤੇ ਮਰਦੀਆਂ ਸੀ। ਸਾਇਰਾ ਬਾਨੋ ਵੀ ਉਨ੍ਹਾਂ ਵਿੱਚੋਂ ਇੱਕ ਸੀ। ਮਹਿਜ 12 ਸਾਲ ਦੀ ਉਮਰ ਵਿੱਚ ਹੀ ਸਾਇਰਾ ਬਾਨੋ ਨੂੰ ਦਿਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ। ਦੋਹਾਂ ਦੀ ਉਮਰ ਵਿੱਚ ਕਰੀਬ ਦੁਗਣਾ ਅੰਤਰ ਸੀ। ਜਦੋਂ ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦਾ ਵਿਆਹ ਹੋਇਆ ਸੀ, ਉਦੋਂ ਸਾਇਰਾ ਬਾਨੋ ਦੀ ਉਮਰ ਮਹਿਜ਼ 22 ਸਾਲ ਸੀ ਅਤੇ ਦਲੀਪ ਦੀ ਉਮਰ 44 ਸਾਲ ਸੀ। ਇਸ ਦੇ ਬਾਵਜੂਦ ਦੋਨਾਂ ਨੇ ਵਿਆਹ ਕਰਵਾ ਲਿਆ ਸੀ। ਸਾਇਰਾ ਬਾਨੋ ਨੇ ਦਿਲੀਪ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦਾ ਸਾਥ ਦੇ ਕੇ ਆਪਣੀ ਸੱਚੀ ਮੁਹੱਬਤ ਨੂੰ ਸਮਰਪਿਤ ਕੀਤਾ ਹੈ।