ਕਿਸ-ਕਿਸ ਨੂੰ ਯਾਦ ਹੈ ਨੱਬੇ ਦੇ ਦਹਾਕੇ ਦੇ ਇਸ ਫ਼ਨਕਾਰ ਬਾਰੇ, ਦੋ ਆਵਾਜ਼ਾਂ ‘ਚ ਗਾਉਣ ਕਰਕੇ ਸੀ ਪ੍ਰਸਿੱਧ
ਮਿਲਨ ਸਿੰਘ (Milan Singh) ਨੱਬੇ ਦਾ ਦਹਾਕੇ ਦਾ ਅਜਿਹਾ ਨਾਮ ਜੋ ਆਪਣੇ ਗੀਤਾਂ ਕਰਕੇ ਤਾਂ ਮਸ਼ਹੂਰ ਸੀ। ਇਸ ਦੇ ਨਾਲ ਹੀ ਆਪਣੀਆਂ ਦੋ-ਆਵਾਜ਼ਾਂ ਨੂੰ ਲੈ ਕੇ ਵੀ ਦਰਸ਼ਕਾਂ ਦੇ ਖਿੱਚ ਦਾ ਕਾਰਨ ਬਣਦੇ ਸਨ । ਜੀ ਹਾਂ ਅੱਜ ਅਸੀਂ ਤੁਹਾਨੂੰ ਮਿਲਨ ਸਿੰਘ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਇੱਕ ਬਹੁਤ ਵਧੀਆ ਗਾਇਕ ਹਨ ।ਨੱਬੇ ਦੇ ਦਹਾਕੇ 'ਚ ਉਨ੍ਹਾਂ ਨੂੰ ਬੱਚਾ-ਬੱਚਾ ਜਾਣਦਾ ਸੀ । ਉਨ੍ਹਾਂ ਦੇ ਕਈ ਪ੍ਰਸਿੱਧ ਗੀਤ ਨੇ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ ।
Image Source :Google
ਜਲੰਧਰ ਦੂਰਦਰਸ਼ਨ 'ਤੇ ਜਦੋਂ ਉਨ੍ਹਾਂ ਦਾ ਕੋਈ ਗੀਤ ਆਉਂਦਾ ਸੀ ਤਾਂ ਹਰ ਕੋਈ ਉਨ੍ਹਾਂ ਨੂੰ ਸੁਣਨ ਲਈ ਉਤਾਵਲਾ ਨਜ਼ਰ ਆਉਂਦਾ ਸੀ । 'ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀਅ ਕਰਦਾ',ਵੋ ਬਾਦਸ਼ਾਹ ਸੁਰੋਂ ਕਾ,ਆਂਖੋ ਹੀ ਆਂਖੋ ਮੇਂ ਇਸ਼ਾਰਾ ਹੋ ਗਿਆ ਸਣੇ ਉਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਗੀਤ ਗਾਏ ।
Image Source : google
ਹੋਰ ਪੜ੍ਹੋ : ਕੰਗਨਾ ਰਣੌਤ, ਕਿਰਣ ਖੇਰ, ਅਕਸ਼ੇ ਕੁਮਾਰ ਸਣੇ ਕਈ ਬਾਲੀਵੁੱਡ ਸਟਾਰਸ ਨੇ ਪੀਐੱਮ ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਦੋ ਗਾਣਾ ਗਾਉਣ ਵਾਲੇ ਇਹ ਗਾਇਕ ਪਿਛਲੇ ਕੁਝ ਸਮੇਂ ਤੋਂ ਸੰਗੀਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।ਕਿਉਂਕਿ ਸਿਹਤ ਸਬੰਧੀ ਕੁਝ ਪਰੇਸ਼ਾਨੀ ਦੇ ਚੱਲਦਿਆਂ ਉਹ ਸੰਗੀਤ ਜਗਤ ਦੀ ਦੁਨੀਆ ਤੋਂ ਕਾਫੀ ਦੂਰ ਹੋ ਗਏ ਸਨ ।ਅੰਗਰੇਜ਼ੀ 'ਚ ਐੱਮ.ਏ ਕਰਨ ਵਾਲੇ ਮਿਲਨ ਸਿੰਘ ਨੂੰ ਗਾਇਕੀ ਦੀ ਬਦੌਲਤ ਕਈ ਸਨਮਾਨ ਵੀ ਹਾਸਲ ਹੋਏ ਨੇ ।
Image Source: Google
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ 'ਯਸ਼ ਭਾਰਤ ੯੫' 'ਚ ਯੂ.ਪੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ । ਯੂਪੀ ਦੇ ਇਟਾਵਾ ਦੀ ਜੰਮਪਲ ਮਿਲਨ ਸਿੰਘ ਨੇ ਪੰਜਾਬੀ ਗੀਤ ਗਾ ਕੇ ਪੰਜਾਬੀਆਂ ਦੇ ਦਿਲਾਂ 'ਚ ਵੀ ਖਾਸ ਪਛਾਣ ਬਣਾਈ ਹੈ । ਉਨ੍ਹਾਂ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।