ਕੀ ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਤੁਸੀਂ ਪਹਿਚਾਣਿਆ? ਦੋਵੇਂ ਭੈਣਾਂ ਹਨ ਬਾਲੀਵੁੱਡ ਦੀਆਂ ਨਾਮੀ ਹੀਰੋਇਨਾਂ
Guess Who : ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਹੀ ਫੈਨਜ਼ ਲਈ ਖਿੱਚ ਦਾ ਕੇਂਦਰ ਬਣੀਆਂ ਰਹਿੰਦੀਆਂ ਹਨ। ਜੀ ਹਾਂ ਅੱਜ ਸੋਸ਼ਲ ਮੀਡੀਆ ਉੱਤੇ ਇਹ ਕਿਊਟ ਜਿਹੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਦੋ ਛੋਟੀਆਂ ਬੱਚੀਆਂ ਨਜ਼ਰ ਆ ਰਹੀਆਂ ਹਨ। ਕੀ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਪਹਿਚਾਣ ਪਾਏ ਹੋ। ਚੱਲੋ ਇੱਕ ਹੋਰ ਗੱਲ ਦੱਸ ਦਿੰਦੇ ਹਾਂ ਇੱਕ ਬੱਚੀ ਦਾ ਅੱਜ ਜਨਮਦਿਨ ਵੀ ਹੈ।
image source Instagram
ਜੀ ਹਾਂ ਇਹ ਪੁਰਾਣੀ ਤਸਵੀਰਾਂ ਕਿਸੇ ਹੋਰ ਨੇ ਨਹੀਂ ਸਗੋਂ ਆਪਣੇ ਸਮੇਂ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਰਹੀ ਕਰਿਸ਼ਮਾ ਕਪੂਰ ਨੇ ਆਪਣੀ ਛੋਟੀ ਭੈਣ ਕਰੀਨਾ ਕਪੂਰ ਖ਼ਾਨ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀਆਂ ਕੀਤੀਆਂ ਹਨ।
image source Instagram
ਜਿਵੇਂ ਕਿ ਸਭ ਜਾਣਦੇ ਹੀ ਨੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅੱਜ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਕਰੀਨਾ ਕਪੂਰ ਦੇ ਜਨਮਦਿਨ 'ਤੇ ਸਵੇਰ ਤੋਂ ਹੀ ਸੈਲੀਬ੍ਰਿਟੀਜ਼ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 21 ਸਤੰਬਰ ਨੂੰ 42 ਸਾਲ ਦੀ ਹੋਣ ਵਾਲੀ ਕਰੀਨਾ ਕਪੂਰ ਨੂੰ ਉਨ੍ਹਾਂ ਦੀ ਭੈਣ ਕਰਿਸ਼ਮਾ ਕਪੂਰ ਨੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਹੈ। ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਕਰੀਨਾ ਨਾਲ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
image source Instagramਇਨ੍ਹਾਂ ਤਸਵੀਰਾਂ 'ਚ ਕਰੀਨਾ ਅਤੇ ਕਰਿਸ਼ਮਾ ਕਾਫੀ ਕਿਊਟ ਲੱਗ ਰਹੀਆਂ ਹਨ। ਫੋਟੋ ਪੋਸਟ ਕਰਦੇ ਹੋਏ ਕਰਿਸ਼ਮਾ ਨੇ ਕਰੀਨਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੂੰ ਸਭ ਤੋਂ ਚੰਗੀ ਭੈਣ ਅਤੇ ਸਭ ਤੋਂ ਵਧੀਆ ਦੋਸਤ ਵੀ ਦੱਸਿਆ ਗਿਆ ਹੈ। ਕਰਿਸ਼ਮਾ ਦੀ ਇਸ ਪੋਸਟ 'ਤੇ ਲੋਕ ਵੀ ਵਧਾਈ ਦੇ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਵੀ ਕਰੀਨਾ ਕਪੂਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
View this post on Instagram