ਇਸ ਤਸਵੀਰ ‘ਚ ਨਜ਼ਰ ਆ ਰਹੇ ਐਕਟਰ ਤੇ ਐਕਟਰੈੱਸ ਨੂੰ ਕੀ ਤੁਸੀਂ ਪਹਿਚਾਣ ਪਾਏ? ਦੋਵਾਂ ਨੇ ਇਕੱਠੇ ਕੀਤਾ ਸੀ ਬਾਲੀਵੁੱਡ ‘ਚ ਡੈਬਿਊ

Reported by: PTC Punjabi Desk | Edited by: Lajwinder kaur  |  August 10th 2022 01:07 PM |  Updated: August 10th 2022 01:05 PM

ਇਸ ਤਸਵੀਰ ‘ਚ ਨਜ਼ਰ ਆ ਰਹੇ ਐਕਟਰ ਤੇ ਐਕਟਰੈੱਸ ਨੂੰ ਕੀ ਤੁਸੀਂ ਪਹਿਚਾਣ ਪਾਏ? ਦੋਵਾਂ ਨੇ ਇਕੱਠੇ ਕੀਤਾ ਸੀ ਬਾਲੀਵੁੱਡ ‘ਚ ਡੈਬਿਊ

Ameesha patel shares 'Kaho Naa Pyaar Hai' throwback photo: ਸਾਲ 2000 'ਚ ਰਿਲੀਜ਼ ਹੋਈ ਫਿਲਮ 'ਕਹੋ ਨਾ ਪਿਆਰ ਹੈ' ਨਾਲ ਲਾਈਮਲਾਈਟ 'ਚ ਆਈ ਅਦਾਕਾਰਾ ਅਮੀਸ਼ਾ ਪਟੇਲ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨਾਲ ਚਰਚਾ ਚ ਰਹਿੰਦੀ ਹੈ। ਅਮੀਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਥ੍ਰੋਬੈਕ ਤਸਵੀਰਾਂ ਵੀ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅਮੀਸ਼ਾ ਨੇ ਆਪਣੀ ਇੱਕ ਹੋਰ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ 'ਚ ਉਨ੍ਹਾਂ ਨਾਲ ਰਿਤਿਕ ਰੋਸ਼ਨ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਦੋਵਾਂ ਹੀ ਕਲਾਕਾਰਾਂ ਨੂੰ ਪਹਿਚਾਣ ਪਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟ੍ਰੇਲਰ ਹੋਇਆ ਰਿਲੀਜ਼

ameesha patel shares kaho naa pyaar hai throwback photo image source Instagram

ਇਹ ਤਸਵੀਰ ਅਮੀਸ਼ਾ ਪਟੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਅਮੀਸ਼ਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇਹ ਤਸਵੀਰ ਸ਼ੇਅਰ ਕੀਤੀ ਹੈ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਰਿਤਿਕ ਅਤੇ ਅਮੀਸ਼ਾ ਕਾਫੀ ਜਵਾਨ ਲੱਗ ਰਹੇ ਹਨ। ਇਸ 'ਚ ਦੋਵੇਂ ਇਕੱਠੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਫੋਟੋ 'ਚ ਰਿਤਿਕ ਜੀਨਸ ਤੇ ਨੀਲੇ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਤਸਵੀਰ ਦੇਖ ਕੇ ਪ੍ਰਸ਼ੰਸਕ ਅਦਾਕਾਰ ਨੂੰ ਪਹਿਚਾਣ ਨਹੀਂ ਪਾ ਰਹੇ ਹਨ। ਇਸ ਦੇ ਨਾਲ ਹੀ ਅਮੀਸ਼ਾ ਪਟੇਲ ਵੀ ਟੀ-ਸ਼ਰਟ ਅਤੇ ਜੀਨਸ 'ਚ ਨਜ਼ਰ ਆ ਰਹੀ ਹੈ।

amesha patel and hritik roshan-min image source Instagram

ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਅਤੇ ਅਮੀਸ਼ਾ ਪਟੇਲ ਨੇ ਫਿਲਮ 'ਕਹੋ ਨਾ ਪਿਆਰ ਹੈ' ਤੋਂ ਫਿਲਮੀ ਜਗਤ 'ਚ ਡੈਬਿਊ ਕੀਤਾ ਸੀ। ਦੋਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੇ ਪਰਦੇ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦੇ ਨਿਰਦੇਸ਼ਕ ਰਾਕੇਸ਼ ਰੋਸ਼ਨ ਸਨ। ਇਹ ਫ਼ਿਲਮ ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

inside image of amesh and hritik image source Instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮੀਸ਼ਾ ਪਟੇਲ ਜਲਦ ਹੀ ਸੰਨੀ ਦਿਓਲ ਨਾਲ 'ਗਦਰ 2' 'ਚ ਨਜ਼ਰ ਆਵੇਗੀ, ਜਦਕਿ 'ਵਿਕਰਮ ਵੇਧਾ' ਰਿਤਿਕ ਦੀ ਅਗਲੀ ਫਿਲਮ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network