ਇਸ ਪੁਰਾਣੀ ਤਸਵੀਰ ‘ਚ ਰਿਬਨ ਨਾਲ ਗੁੰਦੀਆਂ ਦੋ ਗੁੱਤਾਂ ਨਾਲ ਨਜ਼ਰ ਆ ਰਹੀ ਇਹ ਬੱਚੀ ਅੱਜ ਹੈ ਬਾਲੀਵੁੱਡ ਦੀ ਨਾਮੀ ਅਦਾਕਾਰ, ਕੀ ਪਹਿਚਾਣਿਆ?
Guess Who: ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ। ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੀਆਂ ਬਚਪਨ ਵਾਲੀਆਂ ਤਸਵੀਰਾਂ ਦੇਖ ਕੇ ਬਹੁਤ ਖੁਸ਼ ਹੁੰਦੇ ਹਨ। ਅੱਜ ਬਾਲੀਵੁੱਡ ਦੀ ਇੱਕ ਨਾਮੀ ਅਦਾਕਾਰਾ ਦੀ ਬਚਪਨ ਵਾਲੀ ਤਸਵੀਰ ਸ਼ੇਅਰ ਕਰ ਰਹੇ ਹਾਂ। ਕੀ ਤੁਸੀਂ ਇਸ ਪੁਰਣੀ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋਏ ਭਲਾ ਇਹ ਕਿਹੜੀ ਅਦਾਕਾਰਾ ਹੋ ਸਕਦੀ ਹੈ?
image source: instagram
ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ 'Hostel Daze' ਸੀਜ਼ਨ-3 'ਚ ਆਖਰੀ ਵਾਰ ਕਾਮੇਡੀ ਕਰਦੇ ਆਉਣਗੇ ਨਜ਼ਰ, ਟੀਜ਼ਰ ਦੇਖ ਪ੍ਰਸ਼ੰਸਕ ਹੋਏ ਭਾਵੁਕ
image source: instagram
ਇਸ ਪੁਰਾਣੀ ਫੋਟੋ 'ਚ ਦੋਸਤਾਂ ਨਾਲ ਬੈਠ ਕੇ ਕੇਕ ਖਾ ਰਹੀ, ਇਸ ਬੱਚੀ ਨੇ ਆਪਣੇ ਵਾਲਾਂ ਵਿੱਚ ਰਿਬਨ ਪਾ ਕੇ ਦੋ ਗੁੱਤਾਂ ਕੀਤੀਆਂ ਹੋਈਆਂ ਹਨ। ਪਰ ਹੁਣ ਇਹ ਬੱਚੀ ਵੱਡੀ ਹੋ ਕਿ ਇੱਕ ਖ਼ੂਬਸੂਰਤ ਅਦਾਕਾਰਾ ਬਣ ਚੁੱਕੀ ਹੈ ਅਤੇ ਕਈ ਸ਼ਾਨਦਾਰ ਫ਼ਿਲਮਾਂ ਕਰ ਚੁੱਕੀ ਹੈ। ਇਸ ਅਦਾਕਾਰਾ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਹਰ ਫ਼ਿਲਮ ਵਿੱਚ ਇੱਕ ਵੱਖਰੀ ਛਾਪ ਛੱਡੀ। ਇਸਨੇ ਖਾਸ ਤੌਰ 'ਤੇ ਮਹਿਲਾ ਸਸ਼ਕਤੀਕਰਨ 'ਤੇ ਬਣੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
image source: instagram
ਜੇਕਰ ਤੁਸੀਂ ਇਸ ਕੁੜੀ ਨੂੰ ਨਹੀਂ ਪਹਿਚਾਣ ਪਾਏ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਹੋਰ ਕਈ ਨਹੀਂ ਸਗੋਂ ਤਾਪਸੀ ਪੰਨੂ ਦੇ ਬਚਪਨ ਦੀ ਫੋਟੋ ਹੈ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਦੋਸਤ ਉਸ ਨੂੰ ਕੇਕ ਖਿਲਾ ਰਹੇ ਹਨ। ਅਦਾਕਾਰਾ ਨੇ ਆਪਣੀ ਪਰਿਵਾਰਕ ਐਲਬਮ ਤੋਂ ਇਹ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫੋਟੋ 'ਚ ਤਾਪਸੀ ਨੂੰ ਕੇਕ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਇਹ ਥ੍ਰੋਬੈਕ ਫੋਟੋ ਤਾਪਸੀ ਦੇ ਸਕੂਲੀ ਦਿਨਾਂ ਦੀ ਹੈ।