ਕੀ ਤੁਸੀਂ ਜਾਣਦੇ ਹੋ ਰਾਜੂ ਸ਼੍ਰੀਵਾਸਤਵ ਦਾ ਅਸਲੀ ਨਾਮ?
Raju Srivastava death: ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਗਜੋਧਰ ਭਾਈ ਬਣ ਕੇ ਸਭ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅਸਲ ਨਾਮ ਰਾਜੂ ਨਹੀਂ ਹੈ, ਕੀ ਤੁਸੀਂ ਉਨ੍ਹਾਂ ਦਾ ਅਸਲੀ ਨਾਮ ਜਾਣਦੇ ਹੋ, ਜੇਕਰ ਨਹੀਂ ਤਾਂ ਇਸ ਲੇਖ ਰਾਹੀਂ ਤੁਸੀਂ ਆਪਣੇ ਚਹੇਤੇ ਕਾਮੇਡੀ ਕਲਾਕਾਰ ਦੇ ਅਸਲੀ ਨਾਮ ਤੇ ਉਨ੍ਹਾਂ ਜ਼ਿੰਦਗੀ ਬਾਰੇ ਖ਼ਾਸ ਗੱਲਾਂ ਜਾਣ ਸਕਦੇ ਹੋ।
ਰਾਜੂ ਸ਼੍ਰੀਵਾਸਤਵ ਇਸ ਦੁਨੀਆ 'ਚ ਨਹੀਂ ਰਹੇ। 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਦੇ ਚੱਲਦੇ ਕਰੀਬ 40 ਦਿਨਾਂ ਤੱਕ ਏਮਜ਼ 'ਚ ਭਰਤੀ ਰਹਿਣ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।ਰਾਜੂ ਸ਼੍ਰੀਵਾਸਤਵ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਰਾਜੂ ਸ਼੍ਰੀਵਾਸਤਵ ਦੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦਈਏ ਕਿ ਬਹੁਤ ਹੀ ਘੱਟ ਲੋਕ ਰਾਜੂ ਸ਼੍ਰੀਵਾਸਤਵ ਦੇ ਅਸਲੀ ਨਾਮ ਤੇ ਉਨ੍ਹਾਂ ਦੇ ਸੰਘਰਸ਼ ਬਾਰੇ ਜਾਣਦੇ ਹਨ।
ਕੀ ਹੈ ਰਾਜੂ ਸ਼੍ਰੀਵਾਸਤਵ ਦਾ ਅਸਲੀ ਨਾਮ
ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਰਮੇਸ਼ ਚੰਦਰ ਸ਼੍ਰੀਵਾਸਤਵ ਇੱਕ ਕਵੀ ਸਨ। ਰਾਜੂ ਨੂੰ ਸਟੇਜ਼ ਉੱਤੇ ਪਰਫਾਰਮ ਕਰਨ ਦਾ ਹੌਸਲਾ ਉਨ੍ਹਾਂ ਦੇ ਪਿਤਾ ਤੋਂ ਹੀ ਮਿਲਿਆ ਸੀ। ਹਾਲਾਂਕਿ ਰਾਜੂ ਕਵੀ ਨਹੀਂ ਸਗੋਂ ਕਾਮੇਡੀਅਨ ਬਣਨਾ ਚਾਹੁੰਦੇ ਸੀ।
ਗਜੋਧਰ ਭਈਆ ਦੇ ਨਾਮ ਨਾਲ ਮਸ਼ਹੂਰ ਹੋਏ ਰਾਜੂ ਦਾ ਨਾਮ ਅਸਲ ਵਿੱਚ ਰਾਜੂ ਸ਼੍ਰੀਵਾਸਤਵ ਨਹੀਂ ਸਗੋਂ ਸੱਤਿਆ ਪ੍ਰਕਾਸ਼ ਸ਼੍ਰੀਵਾਸਤਵ ਹੈ। ਜੋ ਕਿ ਉਨ੍ਹਾਂ ਨੇ ਬਾਅਦ ਵਿੱਚ ਸਟੇਜ਼ ਪਰਫਾਰਮੈਂਸ ਲਈ ਬਦਲ ਕੇ ਰਾਜੂ ਸ਼੍ਰੀਵਾਸਤਵ ਕਰ ਲਿਆ।
image From Google
ਰਾਜੂ ਸ਼੍ਰੀਵਾਸਤਵ ਦਾ ਆਟੋ ਡਰਾਈਵਰ ਤੋਂ ਕਾਮੇਡੀ ਤੱਕ ਦਾ ਸਫ਼ਰ
ਰਾਜੂ ਸ਼੍ਰੀਵਾਸਤਵ ਦੀ ਕਾਮੇਡੀ ਦਾ ਅੰਦਾਜ਼ ਕਿਸੇ ਦੇ ਵੀ ਚਿਹਰੇ 'ਤੇ ਹਾਸਾ ਲਿਆ ਦਿੰਦਾ ਸੀ। ਇਸੇ ਕਰਕੇ ਰਾਜੂ ਨੂੰ ਕਾਮੇਡੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਰਾਜੂ ਨੇ ਆਪਣੀ ਜ਼ਿੰਦਗੀ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਕਾਮੇਡੀ ਕਿੰਗ ਦਾ ਖਿਤਾਬ ਹਾਸਿਲ ਕਰਨ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਸੀ।
ਰਾਜੂ ਜਦੋਂ ਮੁੰਬਈ ਆਏ ਤਾਂ ਉਸ ਸਮੇਂ ਉਨ੍ਹਾਂ ਕੋਲ ਨਾਂ ਤੇ ਕੋਈ ਕੰਮ ਸੀ ਅਤੇ ਨਾਂ ਹੀ ਪੈਸੇ। ਇਸ ਦੇ ਚੱਲਦੇ ਰਾਜੂ ਸ਼੍ਰੀਵਾਸਤਵ ਨੂੰ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਸੀ। ਆਟੋ ਚਾਲਕ ਰਾਜੂ ਨੂੰ ਇੱਕ ਸਵਾਰੀ ਦੇ ਚੱਲਦੇ ਹੀ ਪਹਿਲਾ ਸ਼ੋਅ ਮਿਲਿਆ ਸੀ। ਇਸ ਦਾ ਜ਼ਿਕਰ ਉਹ ਹਰ ਵਾਰ ਆਪਣੇ ਇੰਟਰਵਿਊ ਵਿੱਚ ਕਰਦੇ ਸਨ।
ਰਾਜੂ ਸ਼੍ਰੀਵਾਸਤਵ ਦਾ ਕਰੀਅਰ
ਰਾਜੂ ਸ਼੍ਰੀਵਾਸਤਵ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਦੇ ਸ਼ੋਅ ਟੀ ਟਾਈਮ ਮਨੋਰੰਜਨ ਰਾਹੀਂ ਕੀਤੀ ਸੀ। ਇਸ ਸ਼ੋਅ ਵਿੱਚ ਰਾਜੂ ਸ਼੍ਰੀਵਾਸਤਵ ਮਸ਼ਹੂਰ ਕਲਾਕਾਰ ਬ੍ਰਿਜੇਸ਼ ਹਿਰਜੀ ਅਤੇ ਸੁਰੇਸ਼ ਮੈਨਨ ਦੇ ਨਾਲ ਨਜ਼ਰ ਆਏ ਸਨ।
Image Source : Instagram
ਹੋਰ ਪੜ੍ਹੋ: ਆਲੀਆ ਭੱਟ ਨੂੰ ਮਿਲਿਆ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ', ਅਦਾਕਾਰਾ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਕਿਹਾ ਧੰਨਵਾਦ
ਰਾਜੂ ਸ਼੍ਰੀਵਾਸਤਵ ਨੂੰ ਸ਼ੋਅ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਤੋਂ ਪ੍ਰਸਿੱਧੀ ਮਿਲੀ। ਗਜੋਧਰ ਭਈਆ ਬਣ ਕੇ ਰਾਜੂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਹ ਸ਼ੋਅ ਦੇ ਵਿਜੇਤਾ ਨਹੀਂ ਬਣ ਸਕੇ ਪਰ ਇਸ ਸ਼ੋਅ ਦੇ ਰਾਹੀਂ ਉਨ੍ਹਾਂ ਨੇ ਆਪਣੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲ਼ਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਕਈ ਹਾਸ ਕਵੀ ਦਰਬਾਰ, ਕਾਮੇਡੀ ਸ਼ੋਅਸ ਅਤੇ ਕਈ ਫ਼ਿਲਮਾਂ ਕੀਤੀਆਂ। ਅੱਜ ਉਨ੍ਹਾਂ ਦੇ ਸਦੀਵੀਂ ਵਿਛੋੜੇ ਨਾਲ ਮਨੋਰੰਜਨ ਜਗਤ ਨੂੰ ਵੱਡਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ।