ਕੀ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਵੀ ਕਰਵਾਈ ਬੁੱਲਾਂ ਦੀ ਸਰਜਰੀ, ਹੋਇਆ ਬੁਰਾ ਹਾਲ
ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਵੱਲੋਂ ਅਕਸਰ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹਾਲ ਹੀ ਵਿੱਚ ਉਸ ਨੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ । ਇਸ ਤਸਵੀਰ ਵਿੱਚ ਮੀਰਾ ਕਾਫੀ ਬਦਲੀ ਨਜ਼ਰ ਆ ਰਹੀ ਹੈ ।ਨਵੀਆਂ ਤਸਵੀਰਾਂ ਚ ਮੀਰਾ ਦੇ ਬੁੱਲ ਵੱਡੇ ਨਜ਼ਰ ਆ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਮਾਨਸੀ ਸ਼ਰਮਾ ਨੇ ਭੰਗੜਾ ਪਾ ਕੇ ਜਿੱਤਿਆ ਹਰ ਕਿਸੇ ਦਾ ਦਿਲ, ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ
Pic Courtesy: Instagram
ਇਹਨਾਂ ਤਸਵੀਰਾਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਇਸ ਤਰ੍ਹਾਂ ਲਗਦਾ ਹੈ ਕਿ ਉਸ ਦੇ ਬੁੱਲਾਂ ਦੀ ਸਰਜਰੀ ਹੋਈ ਹੈ, ਜਿਸ ਤੋਂ ਬਾਅਦ ਉਸ ਦੀ ਲੁੱਕ ਬਦਲ ਗਈ ਹੈ । ਪਰ ਉਨ੍ਹਾਂ ਨੇ ਇਹ ਸਭ ਕੁਝ ਸੱਚਮੁੱਚ ਨਹੀਂ ਕੀਤਾ ਬਲਕਿ ਸਿਰਫ ਮਜ਼ੇ ਲਈ ਕੀਤਾ।
ਮੀਰਾ ਨੇ ਇਹਨਾਂ ਤਸਵੀਰਾਂ ਲਈ ਇੱਕ ਫਿਲਟਰ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਉਹ ਕਈ ਤਰ੍ਹਾਂ ਦੇ ਲਿਪ ਫਿਲਰ ਫਿਲਟਰਾਂ ਦੀ ਵਰਤੋਂ ਕਰਦੀ ਨਜ਼ਰ ਆਈ ਸੀ। ਮੀਰਾ ਨੇ ਸਿਰਲੇਖ ਵਿੱਚ ਲਿਖਿਆ ਹੈ ਕਿ- 'ਮੈਂ ਹੁਣੇ-ਹੁਣੇ ਆਪਣੇ ਬੁੱਲਾਂ 'ਤੇ ਲਾਈਨਿੰਗ ਕੀਤੀ ਹੈ , ਕੁਝ ਹੋਰ ਨਹੀਂ ਕੀਤਾ। ਉਨ੍ਹਾਂ ਨੇ ਬਾਲੀਵੁੱਡ ਦਾ ਮਸ਼ਹੂਰ ਗੀਤ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ' ਪਿਛੋਕੜ ਵਿੱਚ ਦਿੱਤਾ ਹੈ।