Trending:
ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਦਾ ਹੋਇਆ ਬ੍ਰੇਕਅੱਪ? ਬੁਆਏਫ੍ਰੈਂਡ ਨੇ ਛੱਡਿਆ ਅਦਾਕਾਰਾ ਦਾ ਘਰ
ਸੁਸ਼ਮਿਤਾ ਸੇਨ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਰੋਹਮਨ ਸ਼ਾਲ ਲੰਬੇ ਸਮੇਂ ਤੋਂ ਇਕ-ਦੂਜੇ ਦੇ ਨਾਲ ਹਨ ਅਤੇ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਸ਼ਾਪਿੰਗ ਹੋਵੇ, ਇਵੈਂਟ ਹੋਵੇ ਜਾਂ ਛੁੱਟੀਆਂ, ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਦੋਵਾਂ ਦੇ ਪਿਆਰ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ। ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆਈਆਂ ਹਨ ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ, ਉਹ ਦੋਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਇੱਕ ਦੂਜੇ ਦੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ (Sushmita Sen and boyfriend Rohman Shawl break up news)।
ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਦੋਹਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਦੋਵਾਂ ਨੇ ਹੁਣ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ। ਪਰ ਅੱਜ ਤੱਕ ਦੋਵਾਂ ਨੇ ਇਸ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ ਤੇ ਇਸ ਮਾਮਲੇ ਉੱਤੇ ਅਜੇ ਤੱਕ ਚੁੱਪੀ ਸਾਧੀ ਹੋਈ ਹੈ।
ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ
ਮਨੋਰੰਜਨ ਖਬਰਾਂ ਦੇ ਅਨੁਸਾਰ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਖਤਮ ਕਰ ਲਿਆ ਹੈ। ਰੋਹਮਨ ਨੇ ਹੁਣ ਸੁਸ਼ਮਿਤਾ ਨੂੰ ਛੱਡ ਦਿੱਤਾ ਹੈ । ਜਿਸ ਕਰਕੇ ਉਨ੍ਹਾਂ ਨੇ ਅਦਾਕਾਰਾ ਦੇ ਘਰ ਨੂੰ ਵੀ ਛੱਡ ਦਿੱਤਾ ਹੈ । ਰੋਹਮਨ ਹੁਣ ਇੱਕ ਦੋਸਤ ਦੇ ਘਰ ‘ਚ ਸ਼ਿਫਟ ਹੋ ਗਏ ਨੇ। ਦੋਵੇਂ ਦੇ ਰਿਸ਼ਤੇ ਦੇ ਖਤਮ ਹੋਣ ਦੀਆਂ ਖਬਰਾਂ ਤੋਂ ਪ੍ਰਸ਼ੰਸਕ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ।

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਵੈੱਬ ਸੀਰੀਜ਼ 'ਆਰਿਆ 2' ਚ ਨਜ਼ਰ ਆ ਰਹੀ ਹੈ। ਆਰਿਆ 2 ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਵੈੱਬ ਸੀਰੀਜ਼ 'ਚ ਆਰਿਆ ਦਾ ਕਿਰਦਾਰ ਨਿਭਾਉਣ ਲਈ ਉਸ ਦੀ ਕਾਫੀ ਤਾਰੀਫ ਹੋ ਰਹੀ ਹੈ। 'ਆਰਿਆ 2' ਦਾ ਨਿਰਦੇਸ਼ਨ ਰਾਮ ਮਾਧਵਾਨੀ ਨੇ ਕੀਤਾ ਹੈ।