ਅਰਜੁਨ ਕਪੂਰ ਦੇ ਪਿਆਰ 'ਚ ਪਾਗਲ ਮਲਾਇਕਾ ਨੇ ਆਪਣੇ ਡਰਾਇਵਰ ਨੂੰ ਨੌਕਰੀ ਤੋਂ ਕੱਢਿਆ, ਇਹ ਸੀ ਵੱਡਾ ਕਾਰਨ
ਮਲਾਇਕਾ ਅਰੋੜਾ ਨੇ ਆਪਣੇ ਡਰਾਇਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਡਰਾਇਵਰ ਉਹਨਾਂ ਦੀਆਂ ਪਰਸਨਲ ਗੱਲਾਂ ਨੂੰ ਲੀਕ ਕਰਦਾ ਹੈ । ਮਲਾਇਕਾ ਨੂੰ ਸ਼ੱਕ ਸੀ ਕਿ ਡਰਾਇਵਰ ਦੇ ਜਰੀਏ ਉਹਨਾਂ ਦੀਆਂ ਪਰਸਨਲ ਗੱਲਾਂ ਅਰਬਾਜ਼ ਖਾਨ ਤੱਕ ਪਹੁੰਚਦੀਆਂ ਹਨ । ਦਰਅਸਲ ਅਰਬਾਜ਼ ਦੇ ਡਰਾਇਵਰ ਬੱਬਲੂ ਦਾ ਮੁਕੇਸ਼ ਭਰਾ ਹੈ । ਇਸ ਲਈ ਮਲਾਇਕਾ ਨੂੰ ਲੱਗ ਰਿਹਾ ਸੀ ਕਿ ਮੁਕੇਸ਼ ਬੱਬਲੂ ਉਹਨਾਂ ਦੀਆਂ ਦੀਆਂ ਗੱਲਾਂ ਦੱਸਦਾ ਹੈ ।
Malaika Arora and Arjun Kapoor
ਇਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਅਰਬਾਜ਼ ਤੱਕ ਪਹੁੰਚਦੀਆਂ ਹਨ । ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਲਾਇਕਾ ਨੇ ਡਰਾਇਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ । ਮਲਾਇਕਾ ਏਨੀਂ ਦਿਨੀਂ ਆਪਣੀ ਨਿਜੀ ਜ਼ਿੰਦਗੀ ਤੇ ਜ਼ਿਆਦਾ ਧਿਆਨ ਦੇ ਰਹੀ ਹੈ ਕਿਉਂਕਿ ਉਹਨਾਂ ਦਾ ਨਾਂ ਅਰਜੁਨ ਕਪੂਰ ਨਾਲ ਜੁੜ ਰਿਹਾ ਹੈ । ਫਿਲਹਾਲ ਦੋਹਾਂ ਦੇ ਰਿਸ਼ਤੇ 'ਤੇ ਕੋਈ ਅਧਿਕਾਰਤ ਮੋਹਰ ਨਹੀਂ ਲੱਗੀ ਪਰ ਆਏ ਦਿਨ ਉਹਨਾਂ ਦੀਆਂ ਤਸਵੀਰਾਂ ਅਰਜੁਨ ਨਾਲ ਲੀਕ ਹੁੰਦੀਆਂ ਹਨ ।
malaika arora, arjun kapoor, arbaaz khan
ਖਬਰਾਂ ਮੁਤਾਬਿਕ ਅਰਜੁਨ ਤੇ ਮਲਾਇਕਾ ਇਸੇ ਸਾਲ ਵਿਆਹ ਦੇ ਬੰਦਨ ਵਿੱਚ ਬੱਝ ਸਕਦੇ ਹਨ । ਉਧਰ ਦੂਜੇ ਪਾਸੇ ਅਰਬਾਜ਼ ਖਾਨ ਵੀ ਆਪਣੀ ਗਰਲਫ੍ਰੈਂਡ ਨਾਲ ਪਾਰਟੀਆਂ ਵਿੱਚ ਦਿਖਾਈ ਦਿੰਦੇ ਹਨ ।