ਕੀ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਲਈ ਕਾਪੀ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਸਿਗਨੇਚਰ ਸਟੈਪ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  February 04th 2022 06:33 PM |  Updated: February 04th 2022 06:35 PM

ਕੀ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਲਈ ਕਾਪੀ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਸਿਗਨੇਚਰ ਸਟੈਪ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਫ਼ਿਲਮ ਪੁਸ਼ਪਾ (Film Pushpa) ਸੁਪਰਹਿੱਟ ਹੋ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਹੁਣ ਤੱਕ ਕਈ ਵੀਡੀਓਜ਼ ਬਣ ਰਹੀਆਂ ਹਨ। ਫਿਲਮ ਸਾਮੀ-ਸਾਮੀ ਦਾ ਸੁਪਰਹਿੱਟ ਗੀਤ ਹੋਵੇ ਜਾਂ ਅੱਲੂ ਅਰਜੁਨ ਦਾ ਸਿਗਨੇਚਰ ਐਕਸ਼ਨ। ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਲੂ ਅਰਜੁਨ ਨੇ ਆਪਣੀ ਫ਼ਿਲਮ ਪੁਸ਼ਪਾ ਦੇ ਲਈ ਅਦਾਕਾਰਾ ਸ਼ਹਿਨਾਜ਼ ਗਿੱਲ (Shahnaz Gill) ਦਾ ਇੱਕ ਸਿਗਨੇਚਰ ਸਟੈਪ ਕਾਪੀ ਕੀਤਾ ਹੈ। ਆਓ ਜਾਣਦੇ ਹਾਂ ਇਸ ਪਿਛੇ ਕੀ ਹੈ ਅਸਲ ਕਹਾਣੀ।

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅੱਲੂ ਅਰਜੁਨ ਦਾ ਨਹੀਂ ਸਗੋਂ ਸ਼ਹਿਨਾਜ਼ ਗਿੱਲ ਦਾ ਹੈ। ਜਿਸ ਵਿੱਚ ਲੋਕਾਂ ਦੀ ਚਹੇਤੀ ਅਦਾਕਾਰਾ ਸ਼ਹਿਨਾਜ਼ ਗਿੱਲ, ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਾ ਹੱਥ ਵਾਲਾ ਸਿਗਨੇਚਰ ਸਟੈਪ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਹ ਵੀਡੀਓ ਸ਼ਹਿਨਾਜ਼ ਗਿੱਲ ਦੇ ਬਿੱਗ ਬੌਸ 13 ਦੇ ਦਿਨਾਂ ਦੀ ਹੈ। ਜਿਸ 'ਚ ਸ਼ਹਿਨਾਜ਼ ਗਿੱਲ ਬਿਲਕੁਲ ਇਸੇ ਤਰ੍ਹਾਂ ਆਪਣੇ ਠੋਡੀ ਹੇਠ ਹੱਥ ਨੂੰ ਫੇਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਸੋਚ ਰਹੇ ਹਨ ਕਿ ਕੀ ਸ਼ਹਿਨਾਜ਼ ਗਿੱਲ ਦੇ ਇਸ ਸਟੈਪ ਨੂੰ ਅੱਲੂ ਅਰਜੁਨ ਨੇ ਆਪਣੀ ਫ਼ਿਲਮ ਪੁਸ਼ਪਾ 'ਚ ਕਾਪੀ ਕੀਤਾ ਹੈ।

Image Source: Google

 

ਹੋਰ ਪੜ੍ਹੋ : ਭਾਰਤੀ ਸਿੰਘ ਨੇ ਮਿਥੁਨ ਚੱਕਰਵਰਤੀ ਨਾਲ ਬਣਾਈ ਫਨੀ ਵੀਡੀਓ , ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਲੋਟਪੋਟ

ਇਹ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸ਼ਹਿਨਾਜ਼ ਬਿੱਗ ਬੌਸ ਦੇ ਘਰ 'ਚ ਹੈ। ਸ਼ਹਿਨਾਜ਼ ਦੇ ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖ ਰਹੇ ਹਨ ਕਿ ਅੱਲੂ ਅਰਜੁਨ ਦੇ ਇਸ ਸਟਾਈਲ ਦੀ ਖੋਜ ਸ਼ਹਿਨਾਜ਼ ਗਿੱਲ ਨੇ 2019 'ਚ ਹੀ ਕੀਤੀ ਸੀ।

 

ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ-13 ਵਿੱਚ ਪ੍ਰਤੀਯੋਗੀ ਸੀ। ਉਨ੍ਹਾਂ ਦੇ ਨਾਲ ਮਰਹੂਮ ਸਿਧਾਰਥ ਸ਼ੁਕਲਾ ਵੀ ਸ਼ੋਅ ਦਾ ਹਿੱਸਾ ਸਨ। ਹਾਲ ਹੀ 'ਚ ਸ਼ਹਿਨਾਜ਼ ਬਿੱਗ ਬੌਸ-15 ਦੇ ਗ੍ਰੈਂਡ ਫਿਨਾਲੇ 'ਚ ਨਜ਼ਰ ਆਈ ਸੀ। ਜੇਕਰ ਫ਼ਿਲਮ ਪੁਸ਼ਪਾ ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਬਹੁਤ ਮਸ਼ਹੂਰ ਹੋਈ ਸੀ। ਫ਼ਿਲਮ ਦੀ ਪ੍ਰਸ਼ੰਸਾ ਭਾਰਤ ਤੋਂ ਹੀ ਨਹੀਂ ਗੈਰ-ਮੁਮਾਲਕਾਂ ਵੱਲੋਂ ਵੀ ਕੀਤੀ ਗਈ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network