ਦੀਆ ਮਿਰਜ਼ਾ ਨੇ ਗੋਲਡਨ ਯੈਲੋ ਰੰਗ ਦੇ ਲਹਿੰਗੇ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
ਇਸ ਸਾਲ ਯੈਲੋ ਰੰਗ ਨੇ ਫੈਸ਼ਨ ਜਗਤ 'ਤੇ ਰਾਜ ਕੀਤਾ ਹੈ। ਵੈਡਿੰਗ ਪ੍ਰੋਗਰਾਮਾਂ ਤੋਂ ਲੈ ਕੇ ਫੈਸ਼ਨ ਦੀ ਦੁਨੀਆ 'ਚ ਯੈਲੋ ਰੰਗ ਦੀਆਂ ਡਰੈੱਸ ਖੂਬ ਵਾਹ ਵਾਹੀ ਖੱਟੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ Dia Mirza ਨੇ ਯੈਲੋ ਰੰਗ ਦੀ ਡਰੈੱਸ ਚ ਆਪਣੀ ਖੂਬਸੂਰਤੀ ਦਾ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਹੀਂ ਰਹੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਸੁਰਖੀਆਂ ਵਟੋਰ ਰਿਹਾ ਹੈ।
ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ
ਉਨ੍ਹਾਂ ਜੈਪੁਰ ਤੋਂ ਆਪਣਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਉਹ ਸੁਨਹਿਰੀ ਪੀਲੇ ਬੈਕਲੇਸ ਲਹਿੰਗਾ ਵਿੱਚ ਨਜ਼ਰ ਆਈ। ਯੈਲੋ ਰੰਗ ਦੇ ਸਟਾਈਲਿਸ਼ ਲਹਿੰਗਾ ਚ ਦੀਆ ਮਿਰਜ਼ਾ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋਏ ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਹਰ ਇੱਕ ਦੇ ਦਿਲ ਉੱਤੇ ਕਹਿਰ ਢਾਹ ਰਹੀ ਹੈ। ਉਨ੍ਹਾਂ ਨੇ ਆਪਣੇ ਵਾਲਾਂ ਨੂੰ ਸਟਾਈਲਿਸ਼ ਵ੍ਹਾਈਟ ਫੁੱਲਾਂ ਵਾਲੇ ਹੇਅਰ ਕਲਿਪਸ ਦੇ ਨਾਲ ਸਜਾਇਆ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਹਿੰਦੀ ਗੀਤ ਕਸੂਰ ਦੇ ਨਾਲ ਅਪਲੋਡ ਕੀਤਾ ਹੈ। ਵੱਡੀ ਗਿਣਤੀ ਚ ਇਸ ਵੀਡੀਓ ਉੱਤੇ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।
ਦੱਸ ਦਈਏ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਸ ਸਾਲ ਮਾਂ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂਅ ਅਵਯਾਨ ਰੱਖਿਆ । ਇਸ ਸਾਲ ਹੀ ਉਨ੍ਹਾਂ ਨੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾ ਲਿਆ ਸੀ । ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਇਹ ਦੂਜਾ ਵਿਆਹ ਹੈ । ਦੀਆ ਮਿਰਜ਼ਾ ਦਾ ਪਹਿਲਾ ਵਿਆਹ 2014 ਵਿੱਚ ਸਾਹਿਲ ਸੰਘਾ ਨਾਲ ਹੋਇਆ ਸੀ। 2019 ਵਿਚ ਦੋਹਾਂ ਦਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਦੀਆ ਮਿਰਜ਼ਾ ਨੇ 2021 ਵਿਚ ਵੈਭਵ ਰੇਖੀ ਨਾਲ ਵਿਆਹ ਕਰਵਾ ਲਿਆ । ਦੀਆ ਮਿਰਜ਼ਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਵਾਤਾਵਰਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ।
View this post on Instagram