ਦੀਆ ਮਿਰਜ਼ਾ ਨੇ ਵਿਆਹ ਤੋਂ ਡੇਢ ਮਹੀਨੇ ਬਾਅਦ ਕੀਤਾ ਆਪਣੀ ਪ੍ਰੈਗਨੇਂਸੀ ਦਾ ਐਲਾਨ
ਦੀਆ ਮਿਰਜ਼ਾ ਜਿਸ ਨੇ ਬੀਤੀ 15 ਫਰਵਰੀ ਨੂੰ ਵਿਆਹ ਕਰਵਾਇਆ ਹੈ। ਬੀਤੇ ਦਿਨ ਉਨ੍ਹਾਂ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ ।ਵਿਆਹ ਤੋਂ ਡੇਢ ਮਹੀਨੇ ਬਾਅਦ ਦੀਆ ਨੇ ਆਪਣੀ ਪ੍ਰੈਗਨੇਂਸੀ ਦੇ ਨਾਲ ਖ਼ਬਰ ਸਾਂਝੀ ਕਰਦੇ ਹੋਏ ਆਪਣਾ ਬੇਬੀ ਬੰਪ ਵੀ ਫਲਾਂਟ ਕੀਤਾ ਹੈ।
Image From Dia Mirza’s Instagram
ਹੋਰ ਪੜ੍ਹੋ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ
Image From Dia Mirza’s Instagram
ਵੈਭਵ ਅਤੇ ਦੀਆ ਨੇ ਇਸ ਗੁੱਡ ਨਿਊਜ਼ ਨੂੰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ਤੋਂ ਬਾਅਦ ਦੀਆ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਤੁਹਾਨੂੰ ਦੱਸ ਦਈਏ ਕਿ ਦੀਆ ਇਸ ਸਮੇਂ ਆਪਣੇ ਪਤੀ ਵੈਭਵ ਅਤੇ ਆਪਣੀ ਮਤਰੇਈ ਧੀ ਦੇ ਨਾਲ ਮਾਲਦੀਵ ‘ਚ ਛੁੱਟੀਆਂ ਇਨਜੁਆਏ ਕਰ ਰਹੀ ਹੈ ।
Image From Dia Mirza’s Instagram
ਹਾਲ ਹੀ ‘ਚ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਜਿਸ ‘ਚ ਉਨ੍ਹਾਂ ਦੇ ਪਤੀ ਦੀ ਧੀ ਦੇ ਨਾਲ ਬਾਂਡਿੰਗ ਜ਼ਬਰਦਸਤ ਨਜ਼ਰ ਆ ਰਹੀ ਸੀ, ਉੱਥੇ ਹੀ ਬੇਬੀ ਬੰਪ ਦੇ ਨਾਲ ਦੀਆ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਜੋ ਮਾਲਦੀਵ ਦੀ ਹੈ।
View this post on Instagram
ਵੈਭਵ ਰੇਖੀ ਦੇ ਨਾਲ ਦੀਆ ਦਾ ਵਿਆਹ 15 ਫਰਵਰੀ ਨੂੰ ਹੋਇਆ ਸੀ । ਇਸ ਵਿਆਹ ‘ਚ ਕੁਝ ਖ਼ਾਸ ਲੋਕ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।