ਦਿਆ ਮਿਰਜ਼ਾ ਵੀ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਐਮਰਜੈਂਸੀ ‘ਚ ਹੋਈ ਡਿਲੀਵਰੀ

Reported by: PTC Punjabi Desk | Edited by: Lajwinder kaur  |  July 14th 2021 01:01 PM |  Updated: July 14th 2021 01:05 PM

ਦਿਆ ਮਿਰਜ਼ਾ ਵੀ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਐਮਰਜੈਂਸੀ ‘ਚ ਹੋਈ ਡਿਲੀਵਰੀ

ਬਾਲੀਵੁੱਡ ਅਭਿਨੇਤਰੀ ਦਿਆ ਮਿਰਜ਼ਾ ਨੇ ਇਸ ਸਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਜ਼ਿੰਦਗੀ ‘ਚ ਖੁਸ਼ੀਆਂ ਦਾ ਹੋਰ ਵਾਧਾ ਹੋ ਗਿਆ ਹੈ, ਦਿਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਦਿਆ ਤੇ ਵੈਭਵ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ । ਅਦਾਕਾਰ ਦਿਆ ਮਿਰਜ਼ਾ ਅਤੇ ਪਤੀ ਵੈਭਵ ਰੇਖੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਹੈ।  ਉਨ੍ਹਾਂ ਆਪਣੇ ਬੇਟੇ ਦਾ ਨਾਮ Avyaan Azaad ਰੱਖਿਆ ਹੈ ।

Dia Mirza Image Source: Instagram

ਹੋਰ ਪੜ੍ਹੋ : ਭਾਰਤੀ ਸਿੰਘ ਨੂੰ ਕੀ ਹੋਇਆ, ਚਿਹਰੇ ‘ਤੇ ਝੁਰੜੀਆਂ ਅਤੇ ਸਿਰ 'ਤੇ ਚਿੱਟੇ ਵਾਲ ਦੇਖ ਕੇ ਹਰ ਕੋਈ ਹੋਇਆ ਹੈਰਾਨ, ਵੀਡੀਓ ਹੋਈ ਵਾਇਰਲ

ਹੋਰ ਪੜ੍ਹੋ :  ਬੀ ਪਰਾਕ ਦੇ ਪੁੱਤਰ ਦਾ ਕਿਊਟ ਵੀਡੀਓ ਆਇਆ ਸਾਹਮਣੇ, ਮਿਊਜ਼ਿਕ ਦਾ ਅਨੰਦ ਲੈ ਰਿਹਾ ਹੈ ਅਦਾਬ, ਦੇਖੋ ਵੀਡੀਓ

inside image of dia mirza post about her son birth Image Source: Instagram

ਅਦਾਕਾਰਾ ਦਿਆ ਨੇ ਆਪਣੇ ਇੰਸਟਾਗਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਡਿਲੀਵਰੀ ਨੂੰ ਲੈ ਕੇ ਲੰਬੀ ਚੌੜੀ ਪਾ ਕੇ ਦੱਸਿਆ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਅਚਾਨਕ 14 ਮਈ ਨੂੰ ਪੈਦਾ ਹੋਇਆ ਅਤੇ ਆਈਸੀਯੂ ਵਿੱਚ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਬੱਚੇ ਦੇ ਜਲਦੀ ਆਉਣ ਤੋਂ ਬਾਅਦ, ਆਈਸੀਯੂ ਵਿਚ ਅਣਥੱਕ ਨਰਸਾਂ ਅਤੇ ਡਾਕਟਰਾਂ ਨੇ ਦੇਖਭਾਲ ਕੀਤੀ । ਮੇਰੀ ਗਰਭ ਅਵਸਥਾ ਦੇ ਦੌਰਾਨ ਅਪੈਂਡੈਕਟੋਮੀ ਅਤੇ ਇਸਦੇ ਬਾਅਦ ਅਤੇ ਬਹੁਤ ਗੰਭੀਰ ਬੈਕਟੀਰੀਆ ਦੀ ਲਾਗ ਕਾਰਨ ਸੈਪਸਿਸ ਹੋ ਸਕਦਾ ਸੀ ਅਤੇ ਉਹ ਜਾਨ ਦੇ ਲਈ ਬਹੁਤ ਵੱਡਾ ਖਤਰਾ ਸਾਬਤ ਹੋ ਸਕਦਾ ਸੀ.. ਸ਼ੁਕਰ ਹੈ, ਸਾਡੇ ਡਾਕਟਰ ਦੁਆਰਾ ਸਮੇਂ ਸਿਰ ਦੇਖਭਾਲ ਕਰਕੇ ਐਮਰਜੈਂਸੀ ਸੀ-ਸੈਕਸ਼ਨ ਦੁਆਰਾ ਸਾਡੇ ਬੱਚੇ ਦਾ ਸੁਰੱਖਿਅਤ ਜਨਮ ਯਕੀਨੀ ਬਣਾਇਆ ਗਿਆ. ” । ਲਗਭਗ ਦੋ ਮਹੀਨਿਆਂ ਬਾਅਦ, ਅੱਜ ਅਦਾਕਾਰਾ ਦਿਆ ਮਿਰਜ਼ਾ ਨੇ ਪ੍ਰਸ਼ੰਸਕਾਂ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕੀਤਾ ਹੈ।

dia and her husband Image Source: Instagram

ਦਿਆ ਮਿਰਜ਼ਾ ਆਪਣੇ ਬੱਚੇ ਨੂੰ ਘਰ ਲੈ ਕੇ ਜਾਣ ਲਈ ਬਹੁਤ ਹੀ ਉਤਸੁਕ ਹੈ। ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਦਿਆ ਮਿਰਜ਼ਾ ਨੂੰ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈ ਦੇ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਇਹ ਦੂਜਾ ਵਿਆਹ ਹੈ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ । ਇਸ ਤੋਂ ਪਹਿਲਾਂ ਦੀਆ ਮਿਰਜ਼ਾ ਦਾ ਵਿਆਹ 2014 ਵਿੱਚ ਸਾਹਿਲ ਸੰਘਾ ਨਾਲ ਹੋਇਆ ਸੀ। 2019 ਵਿਚ ਦੋਹਾਂ ਦਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਦੀਆ ਮਿਰਜ਼ਾ ਨੇ 2021 ਵਿਚ ਵੈਭਵ ਰੇਖੀ ਨਾਲ ਵਿਆਹ ਕਰਵਾ ਲਿਆ ।

 

View this post on Instagram

 

A post shared by Dia Mirza (@diamirzaofficial)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network