500 ਰੁਪਏ ਲੈ ਕੇ ਮੁੰਬਈ ਆਏ ਸਨ ਧੀਰੂ ਭਾਈ ਅੰਬਾਨੀ, ਜਾਣੋ ਕਿਸ ਤਰ੍ਹਾਂ ਬਣੇ ਅਰਬਪਤੀ

Reported by: PTC Punjabi Desk | Edited by: Shaminder  |  December 28th 2022 01:54 PM |  Updated: December 28th 2022 01:54 PM

500 ਰੁਪਏ ਲੈ ਕੇ ਮੁੰਬਈ ਆਏ ਸਨ ਧੀਰੂ ਭਾਈ ਅੰਬਾਨੀ, ਜਾਣੋ ਕਿਸ ਤਰ੍ਹਾਂ ਬਣੇ ਅਰਬਪਤੀ

ਧੀਰੂਬਾਈ ਅੰਬਾਨੀ (Dhiru Bhai Ambani) ਦਾ ਅੱਜ ਜਨਮ ਦਿਨ (Birthday) ਹੈ । ਅੱਜ ਦੇ ਹੀ ਦਿਨ ਉਨ੍ਹਾਂ ਦਾ ਜਨਮ  1932 ਨੂੰ ਹੋਇਆ ਸੀ । ਧੀਰੂਬਾਈ ਅੰਬਾਨੀ ਜਿਨ੍ਹਾਂ ਦਾ ਨਾਮ ਧੀਰਜਲਾਲ ਹੀਰਾਚੰਦ ਅੰਬਾਨੀ ਸੀ । ਉਨ੍ਹਾਂ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਆਪਣੇ ਦ੍ਰਿੜ ਸੰਕਲਪ ਅਤੇ ਮਿਹਨਤ ਦੇ ਨਾਲ ਪ੍ਰਸਿੱਧ ਉਦਯੋਗਪਤੀ ਦੇ ਤੌਰ ‘ਤੇ ਉੱਭਰੇ। ਇੱਕ ਸਧਾਰਣ ਜਿਹੇ ਪਰਿਵਾਰ ‘ਚ ਪੈਦਾ ਹੋਏ ਧੀਰੂ ਭਾਈ ਅੰਬਾਨੀ ਮਹਿਜ਼ 500 ਰੁਪਏ ਲੈ ਕੇ ਮੁੰਬਈ ਵਰਗੇ ਸ਼ਹਿਰ ‘ਚ ਆਏ ਸਨ ।

Dhiru Bai Ambani Image Source : Instagram

ਹੋਰ ਪੜ੍ਹੋ : ਨਿੰਜਾ ਨੇ ਆਪਣੇ ਕਿਊਟ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪਿਉ ਪੁੱਤਰ ਦਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ

ਉਹ ਗੁਜਰਾਤ ਦੇ ਛੋਟੇ ਜਿਹੇ ਪਿੰਡ ਚੋਰਵਾੜ ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਪਿਤਾ ਜੀ ਸਕੂਲ ‘ਚ ਅਧਿਆਪਕ ਸਨ ਪਰ ਉਨ੍ਹਾਂ ਦੇ ਆਰਥਿਕ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈ ਸਕੂਲ ਦੀ ਪੜ੍ਹਾਈ ਕੀਤੀ ਅਤੇ ਛੋਟੇ ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹ ਸਤਾਰਾਂ ਸਾਲ ਦੀ ਉਮਰ ‘ਚ ਪੈਸੇ ਕਮਾਉਣ ਦੇ ਲਈ 1949 ‘ਚ ਯਮਨ ਚਲੇ ਗਏ ।

Anil Ambani ,, Image Source : Instagram

ਹੋਰ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਜਿੱਥੇ ਉਨ੍ਹਾਂ ਨੇ ਇੱਕ ਪੈਟਰੋਲ ਪੰਪ ‘ਤੇ ਕੰਮ ਕੀਤਾ ਅਤੇ ਉਨ੍ਹਾਂ ਦੇ ਕੰਮ ਤੋਂ ਖੁਸ਼ ਹੋ ਕੇ ਕੰਪਨੀ ਨੇ ਉਨ੍ਹਾਂ ਨੂੰ ਫਿਲਿੰਗ ਸਟੇਸ਼ਨ ਦਾ ਮੈਨੇਜਰ ਬਣਾ ਦਿੱਤਾ । 1954  ‘ਚ ਉਹ ਭਾਰਤ ਵਾਪਸ ਆ ਗਏ ਅਤੇ  500 ਰੁਪਏ ਲੈ ਕੇ ਮੁੰਬਈ ਰਵਾਨਾ ਹੋ ਗਏ ।ਧੀਰੂ ਭਾਈ ਨੂੰ ਮਾਰਕੀਟ ਦਾ ਬਹੁਤ ਤਜ਼ਰਬਾ ਸੀ ਅਤੇ ਜਾਣ ਪਛਾਣ ਵੀ ਬਹੁਤ ਜ਼ਿਆਦਾ ਸੀ । ਉਨ੍ਹਾਂ ਨੂੰ ਪਤਾ ਸੀ ਕਿ ਦੇਸ਼ ‘ਚ ਪੋਲੀਸਟਰ ਅਤੇ ਵਿਦੇਸ਼ੀ ਮਸਾਲਿਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਜਨੇਸ ਕਰਨ ਦਾ ਆਈਡੀਆ ਇੱਥੋਂ ਹੀ ਆਇਆ ।

Mukesh Ambani image source : instagram

ਇਸੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ । ਜਿਸ ਦਾ ਨਾਮ ਰਿਲਾਇੰਸ ਕਾਮਰਸ ਕਾਰਪੋਰੇਸ਼ਨ ਰੱਖਿਆ ਸੀ । ਕੰਪਨੀ ਦੇਸ਼ ‘ਚ ਮਸਾਲਿਆਂ ਨੂੰ ਵੇਚਦੀ ਸੀ ਅਤੇ ਪੋਲੀਸਟਰ ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ ਸੀ । ਇਸੇ ਤੋਂ ਉਨ੍ਹਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਵਧਿਆ ਅਤੇ 2000 ‘ਚ ਉਹ ਦੇਸ਼ ਦੇ ਸਭ ਤੋਂ ਰਈਸ ਵਿਅਕਤੀ ਬਣ ਕੇ ਉੱਭਰੇ।ਉਨ੍ਹਾਂ ਨੂੰ ਪਾਰਟੀਆਂ ਕਰਨਾ ਜਾਂ ਉਨ੍ਹਾਂ ‘ਚ ਸ਼ਾਮਿਲ ਹੋਣਾ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਉਹ ਆਪਣਾ ਸਮਾਂ ਪਰਿਵਾਰ ਦੇ ਨਾਲ ਬਿਤਾਉਣਾ ਪਸੰਦ ਕਰਦੇ ਸਨ ।

Dhiru bai Ambani ,. Image Source : google

ਉਨ੍ਹਾਂ ਨੂੰ ਜ਼ਿਆਦਾ ਸੈਰ ਸਪਾਟਾ ਕਰਨਾ ਵੀ ਪਸੰਦ ਨਹੀਂ ਸੀ ਅਤੇ ਵਿਦੇਸ਼ ਯਾਤਰਾਵਾਂ ਵੀ ਪਸੰਦ ਨਹੀਂ ਸਨ ਅਤੇ ਵਿਦੇਸ਼ ਯਾਤਰਾਵਾਂ ਉਹ ਆਪਣੇ ਕੰਪਨੀਆਂ ਦੇ ਅਧਿਕਾਰੀਆਂ ‘ਤੇ ਛੱਡ ਦਿੰਦੇ ਸਨ ।  ਜੁਲਾਈ 2002 ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਉਹ ਆਪਣੇ ਪਿੱਛੇ ਅਰਬਾਂ ਦਾ ਕਾਰੋਬਾਰ ਛੱਡ ਗਏ ਹਨ । ਜਿਨ੍ਹਾਂ ਨੁੰ ਉਨ੍ਹਾਂ ਦੇ ਦੋਵੇਂ ਪੁੱਤਰ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਸੰਭਾਲ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network