ਸਲਮਾਨ ਖਾਨ ਨੂੰ ਆਪਣੇ ਗਾਣਿਆਂ ਨਾਲ ਪਾਗਲ ਬਨਾਉਣ ਵਾਲੀ ਢਿੰਚੈਕ ਪੂਜਾ ਨੇ ਕੱਢਿਆ ਨਵਾਂ ਗਾਣਾ, ਦੇਖੋ ਵੀਡਿਓ
ਬਿਗ ਬਾਸ ਦੀ ਐਕਸ ਕੰਟੇਸਟੇਂਟ ਅਤੇ ਸਲਮਾਨ ਖਾਨ ਨੂੰ ਆਪਣੇ ਗਾਣਿਆਂ ਨਾਲ ਪਾਗਲ ਬਨਾਉਣ ਵਾਲੀ ਪੂਜਾ ਜੈਨ ਯਾਨੀ ਢਿੰਚੈਕ ਪੂਜਾ ਨੇ ਆਪਣੇ ਨਵੇਂ ਗਾਣੇ ਨਾਲ ਵਾਪਸੀ ਕਰ ਲਈ ਹੈ । ਪੂਜਾ ਦਾ ਸੁਰ ਤਾਂ ਪੁਰਾਣਾ ਹੀ ਹੈ ਪਰ ਹਿੱਪ ਹਾਪ ਸਵੈਗ ਨਾਲ ਉਸ ਨੇ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਹੈ । ਗਾਣੇ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ "ਨਾਚੇ ਕੁੜੀ ਜਬ ਦਿੱਲੀ ਦੀ" ਇਸ ਟਾਈਟਲ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ ।
DHINCHAK POOJA
ਯੂਟਿਊਬ ਤੇ ਇਸ ਗਾਣੇ ਨੂੰ ਲਗਾਤਾਰ ਸਰਚ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਵੀਡਿਓ ਵਿੱਚ ਤੁਹਾਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਏਗੀ ਕਿਉਂਕਿ ਇਸ ਗਾਣੇ ਵਿੱਚ ਤੁਹਾਨੂੰ ਭੰਗੜਾ ਪਾਉਂਦੇ ਗੱਭਰੂ ਵੀ ਦਿਖਾਈ ਦੇਣਗੇ । ਇਸ ਤੋਂ ਇਲਾਵਾ ਪੂਜਾ ਦਿੱਲੀ ਦੀਆਂ ਕੁੜੀਆਂ ਵਾਂਗ ਮੌਲ ਵਿੱਚ ਸ਼ਾਪਿੰਗ ਕਰਦੇ ਹੋਈ ਵੀ ਦਿਖਾਈ ਦੇਵੇਗੀ।
DHINCHAK POOJA
ਇਸ ਤੋਂ ਪਹਿਲਾਂ ਪੂਜਾ ਆਪਣੇ ਲਾਲ ਰੰਗ ਦੇ ਸਕੂਟਰ ਕਰਕੇ ਪਾਪੂਲਰ ਹੋਈ ਸੀ । ਇਹੀ ਨਹੀਂ ਗਾਣੇ ਦੇ ਬੋਲ ਵੀ ਪੂਜਾ ਨੇ ਖੁਦ ਲਿਖੇ ਹਨ । ਇਸ ਤੋਂ ਇਲਾਵਾ ਗਾਣੇ ਦੀ ਐਡੀਟਿੰਗ ਤੇ ਡਾਇਰੈਕਸ਼ਨ ਵੀ ਖੁਦ ਪੂਜਾ ਨੇ ਕੀਤੀ ਹੈ । ਇਸ ਤੋਂ ਪਹਿਲਾਂ ਪੂਜਾ ਕਈ ਗਾਣੇ ਕਰ ਚੁੱਕੀ ਹੈ । ਇਹ ਗਾਣੇ ਹੋਰਾਂ ਨਾਲੋਂ ਭਾਵੇਂ ਹੱਟਕੇ ਸਨ ਪਰ ਇਸ ਦੇ ਵੀਵਰਜ਼ ਦੀ ਗਿਣਤੀ ਕਾਫੀ ਜਿਆਦਾ ਹੈ ।
https://www.youtube.com/watch?time_continue=53&v=arKSVdIrCkI