ਧਰਮਿੰਦਰ ਨੇ ਬੇਟੇ ਸੰਨੀ ਦਿਓਲ ਦੇ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਧਰਮਿੰਦਰ ਦਿਓਲ ( Dharmendra Deol) ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਬੇਟੇ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ।ਜਿਸ ‘ਚ ਉਹ ਸੰਨੀ ਦਿਓਲ (Sunny Deol) ਦੇ ਨਾਲ ਪਹਾੜੀ ਵਾਦੀਆਂ ‘ਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਪ੍ਰਸ਼ੰਸਕਾਂ ਨੂੰ ਪਿਉ ਪੁੱਤਰ ਦੀ ਜੋੜੀ ਕਾਫੀ ਪਸੰਦ ਆ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸੰਨੀ ਦਿਓਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਸੰਨੀ ਦਿਓਲ ਸਰਦਾਰ ਲੁੱਕ ‘ਚ ਨਜ਼ਰ ਆ ਰਹੇ ਹਨ ।
image From instagram
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਚਮਕੀਲੇ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ
ਇਸ ਤਸਵੀਰ ਨੂੰ ਵੀ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ, 'ਸੰਨੀ ਨਾਲ ਸਮਾਂ ਬਿਤਾਉਣ 'ਚ ਬਹੁਤ ਖੁਸ਼ੀ ਹੋਈ, ਸ਼ਾਇਦ ਹੀ ਇਕ ਦੂਜੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇ।'
image From Twitter
ਧਰਮਿੰਦਰ ਆਪਣੇ ਬੇਟਿਆਂ ਦੇ ਨਾਲ ਬਹੁਤ ਹੀ ਪਿਆਰ ਕਰਦੇ ਹਨ ਅਤੇ ਅਕਸਰ ਉਨ੍ਹਾਂ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਸੰਨੀ ਦਿਓਲ ਦੇ ਨਾਲ ਹਿਮਾਚਲ ਪ੍ਰਦੇਸ਼ ‘ਚ ਸਮਾਂ ਬਿਤਾਉਂਦੇ ਹੋਏ ਦਿਖਾਈ ਦਿੱਤੇ ਸਨ । ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਉਹ ਲਗਾਤਾਰ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰ ਨੇ ਸਾਂਝੀਆਂ ਕੀਤੀਆਂ ਸਨ ।
Extremely happy to be with Sunny. A rare chance to with each other ?? pic.twitter.com/gaOWYxqtXj
— Dharmendra Deol (@aapkadharam) March 16, 2022