ਧਰਮਿੰਦਰ ਨੇ ਆਪਣੇ ਖੇਤ ‘ਚ ਉੱਗੇ ਤਾਜ਼ੇ ਸ਼ਲਗਮ ਦਾ ਵੀਡੀਓ ਕੀਤਾ ਸਾਂਝਾ, ਕਿਹਾ- ‘ਮੇਰੇ ਪਿਤਾ ਜੀ ਨੂੰ ਇਹ ਬਹੁਤ ਪਸੰਦ ਸੀ’

Reported by: PTC Punjabi Desk | Edited by: Lajwinder kaur  |  January 20th 2022 12:48 PM |  Updated: January 20th 2022 12:48 PM

ਧਰਮਿੰਦਰ ਨੇ ਆਪਣੇ ਖੇਤ ‘ਚ ਉੱਗੇ ਤਾਜ਼ੇ ਸ਼ਲਗਮ ਦਾ ਵੀਡੀਓ ਕੀਤਾ ਸਾਂਝਾ, ਕਿਹਾ- ‘ਮੇਰੇ ਪਿਤਾ ਜੀ ਨੂੰ ਇਹ ਬਹੁਤ ਪਸੰਦ ਸੀ’

70 ਦੇ ਦਹਾਕੇ ਤੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ Dharmendra  ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਹ ਜ਼ਿਆਦਾਤਰ ਆਪਣੇ ਫਾਰਮ ਹਾਊਸ ‘ਚ ਹੀ ਰਹਿੰਦੇ ਨੇ। ਜਿੱਥੋਂ ਉਹ ਆਪਣੇ ਖੇਤਾਂ ‘ਚ ਉੱਗੀਆਂ ਸਬਜ਼ੀਆਂ, ਫੁੱਲ-ਫਲਾਂ ਤੋਂ ਲੈ ਕੇ ਜਾਨਵਰਾਂ ਦੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਫਾਰਮ ਹਾਊਸ ਤੋਂ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ‘Lakh Lakh Vadhaiyaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਝਲਕ

ਧਰਮਿੰਦਰ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ 'ਚ ਉਹ ਆਪਣੇ ਖੇਤ 'ਚ ਉਗਾਇਆ ਸ਼ਲਗਮ ਦਿਖਾ ਰਹੇ ਹਨ। ਇਸ ਵੀਡੀਓ ‘ਚ ਉਹ ਕਹਿ ਰਹੇ ਨੇ- 'ਇਹ ਸਾਡੇ ਖੇਤ ਦਾ ਸ਼ਲਗਮ ਹੈ, ਇਹ ਛੋਟੂ ਹੈ, ਜਿਸ ਨੇ ਲਾਇਆ ਸੀ, ਇਹ ਬੰਗਾਲੀ ਹੈ, ਸਬਜ਼ੀ ਕਿੰਨੀ ਵਧੀਆ ਹੈ ... ਅੱਗੇ ਉਨ੍ਹਾਂ ਨੇ ਦੱਸਿਆ ਕਿ ਛੋਟੂ ਦਾ ਹਾਲ ਹੀ ‘ਚ ਵਿਆਹ ਹੋਇਆ ਹੈ... ਵਿਆਹ ਤੋਂ ਬਾਅਦ ਛੋਟੂ ਥੋੜਾ ਮੋਟਾ ਹੋ ਗਿਆ... ਖੁਸ਼ ਰਹੋ...’

Dharmendra-and-hema-,, image From instagram

ਇਸ ਵੀਡੀਓ ‘ਚ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਹਿੰਦੇ ਨੇ- ਸਾਡੇ ਪਿਤਾ ਨੂੰ ਸ਼ਲਗਮ ਬਹੁਤ ਪਸੰਦ ਸੀ, ਪਰ ਸਾਨੂੰ ਆਲੂ ਬਹੁਤ ਪਸੰਦ ਹਨ। ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਵਿਊਜ਼ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਜਸਵਿੰਦਰ ਭੱਲਾ ਦੀ 35ਵੀਂ ਮੈਰਿਜ ਐਨੀਵਰਸਿਰੀ ਨੂੰ ਨੂੰਹ ਰਾਣੀ ਤੇ ਪੁੱਤਰ ਨੇ ਸੈਲੀਬ੍ਰੇਟ ਕੀਤਾ ਖ਼ਾਸ ਅੰਦਾਜ਼ ‘ਚ, ਦੇਖੋ ਵੀਡੀਓ

inside image of dharmendra latest video

ਧਰਮਿੰਦਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਯਮਲਾ ਪਗਲਾ ਦੀਵਾਨਾ' 'ਚ ਨਜ਼ਰ ਆਏ ਸਨ। ਦੱਸ ਦਈਏ ਉਹ ਲੰਬੇ ਅਰਸੇ ਤੋਂ ਬਾਅਦ ਵੱਡੇ ਪਰਦੇ ਉੱਤੇ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਨੇ। ਉਹ ਅਗਲੀ ਫ਼ਿਲਮ 'ਆਪਨੇ 2' ਤੋਂ ਇਲਾਵਾ ਕਰਨ ਜੌਹਰ ਦੀ ਫ਼ਿਲਮ ਅਗਲੀ ਰੌਕੀ ਅਤੇ ਰੌਨੀ ਦੀ ਲਵ ਸਟੋਰੀ ਵਿੱਚ ਆਲੀਆ ਭੱਟ ਅਤੇ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network