ਆਪਣੇ ਚਾਹੁਣ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਖ਼ਾਸ ਸੁਨੇਹਾ, ਕਿਹਾ ‘ਯੇ ਵਕਤ ਬੈਠਨੇ ਕਾ ਨਹੀਂ’

Reported by: PTC Punjabi Desk | Edited by: Shaminder  |  November 12th 2022 10:48 AM |  Updated: November 12th 2022 10:48 AM

ਆਪਣੇ ਚਾਹੁਣ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਖ਼ਾਸ ਸੁਨੇਹਾ, ਕਿਹਾ ‘ਯੇ ਵਕਤ ਬੈਠਨੇ ਕਾ ਨਹੀਂ’

ਅਦਾਕਾਰ ਧਰਮਿੰਦਰ (Dharmendra Deol) ਇਸ ਉਮਰ ‘ਚ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ਜਿਸ ‘ਚ ਸ਼ਬਾਨਾ ਆਜ਼ਮੀ ਦੇ ਨਾਲ -ਨਾਲ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ । ਇਸ ਉਮਰ ‘ਚ ਵੀ ਉਹ ਫ਼ਿਲਮਾਂ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਖ਼ਾਸ ਸੁਨੇਹਾ ਦਿੱਤਾ ਹੈ ।

 dharmendra shares unseen pic of sunny deol

ਹੋਰ ਪੜ੍ਹੋ : ਸ਼ੈਰੀ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਚੱਲ ਉੱਠ….ਕਹੀਂ ਚੱਲ…ਕਹੀਂ ਭੀ ਚੱਲ…ਬੈਠੇ ਬੈਠੇ ਸੋ ਜਾਏਗਾ। ਸੋਨਾ ਨਹੀਂ…ਯੇ ਘੜੀ ਸੋਨੇ ਕੀ ਅਭੀ ਨਹੀਂ ਆਈ…ਦੋਸਤੋ ਕੰਮ ਹੀ ਪੂਜਾ ਹੈ’। ਇਸ ਸੁਨੇਹੇ ਦੇ ਨਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਨੂੰ ਆਪਣੇ ਕੰਮ ਪ੍ਰਤੀ ਲਗਨ ਦਾ ਮੈਸੇਜ ਦਿੱਤਾ ਹੈ ।

rokcy aur rani dharmendra Image Source :Instagram

ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਧੀ ਦੀ ਸੁਰੱਖਿਆ ਦੇ ਲਈ ਚੁੱਕਿਆ ਵੱਡਾ ਕਦਮ, ਲਗਾਈਆਂ ਕਈ ਪਾਬੰਦੀਆਂ

ਕਿਉਂਕਿ ਜੋ ਇਨਸਾਨ ਆਪਣੇ ਕੰਮ ਪ੍ਰਤੀ ਵਫ਼ਾਦਾਰ ਹੁੰਦਾ ਹੈ ਅਤੇ ਸਮੇਂ ਦਾ ਪਾਬੰਦ ਹੁੰਦਾ ਹੈ ਉਹ ਜ਼ਿੰਦਗੀ ‘ਚ ਕਦੇ ਵੀ ਮਾਤ ਨਹੀਂ ਖਾਂਦਾ ਅਤੇ ਕਾਮਯਾਬੀ ਉਸ ਦੇ ਕਦਮ ਚੁੰਮਦੀ ਹੈ । ਅਦਾਕਾਰ ਧਰਮਿੰਦਰ ਵੀ ਅਜਿਹੇ ਅਦਾਕਾਰ ਹਨ ਜਿਨ੍ਹਾਂ ਦੇ ਕੋਲ ਦੌਲਤ ਹੈ, ਸ਼ੌਹਰਤ, ਬੰਗਲਾ ਕਾਰਾਂ ਕੋਠੀਆਂ ਤੱਕ ਹੈ ।

Dharmendra Deol latest video

ਪਰ ਫਿਰ ਉਹ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਨ । ਉਹ ਕਰੋੜਾਂ ਦੇ ਮਾਲਕ ਨੇ, ਇਸ ਦੇ ਬਾਵਜੂਦ ਕੰਮ ਕਰਦੇ ਹਨ । ਕਿਉਂਕਿ ਦੋਸਤੋ ਚੱਲਦੀ ਦਾ ਨਾਮ ਗੱਡੀ ਹੈ ਅਤੇ ਜ਼ਿੰਦਗੀ ‘ਚ ਚੱਲਦੇ ਰਹਿਣਾ ਹੀ ਸਹੀ ਹੁੰਦਾ ਹੈ । ਕਿਉਂਕਿ ਜੇ ਤੁਸੀਂ ਬੈਠ ਗਏ ਤਾਂ ਇਹ ਸਰੀਰ ਰੂਪੀ ਗੱਡੀ ਵੀ ਜਾਮ ਹੋ ਜਾਂਦੀ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network