ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Rupinder Kaler  |  October 20th 2020 01:31 PM |  Updated: October 20th 2020 01:31 PM

ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ

ਸੰਨੀ ਦਿਓਲ ਨੇ 19 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾਇਆ । ਸੰਨੀ ਦਿਓਲ ਆਪਣੇ ਪਾਪਾ ਧਰਮਿੰਦਰ ਦੇ ਬਹੁਤ ਨਜਦੀਕ ਹਨ ਇਸ ਲਈ ਉਹਨਾਂ ਦਾ ਜਨਮ ਦਿਨ ਧਰਮਿੰਦਰ ਨੂੰ ਬਹੁਤ ਭਾਵੁਕ ਕਰਨ ਵਾਲਾ ਹੁੰਦਾ ਹੈ । ਸੰਨੀ ਦੇ ਜਨਮ ਦਿਨ ਤੇ ਧਰਮਿੰਦਰ ਨੇ ਬੀਤੇ ਦਿਨ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ।

sunny

ਹੋਰ ਪੜ੍ਹੋ :

ਨੇਹਾ ਕੱਕੜ ਨੇ ਆਪਣੇ ਰੋਕੇ ਦਾ ਵੀਡੀਓ ਕੀਤਾ ਸਾਂਝਾ, ਇਸ ਅੰਦਾਜ਼ ‘ਚ ਨਜ਼ਰ ਆਈ ਗਾਇਕਾ

ਨਿਸ਼ਾ ਬਾਨੋ ਨੇ ਸ਼ੂਟਿੰਗ ਦੌਰਾਨ ਕਰਵਾਇਆ ਕੋਰੋਨਾ ਟੈਸਟ, ਵੀਡੀਓ ਕੀਤਾ ਸਾਂਝਾ

ਟੀਵੀ ਦੀ ਮਸ਼ਹੂਰ ਅਦਾਕਾਰਾ ਜ਼ਰੀਨਾ ਖ਼ਾਨ ਦਾ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ

sunny

ਧਰਮਿੰਦਰ ਨੇ ਲਿਖਿਆ ‘ਤੁਹਾਡੇ ਸਾਰਿਆਂ ਦੇ ਪਿਆਰ ਭਰੇ ਜਵਾਬਾਂ ਲਈ ਪਿਆਰ …ਸੰਨੀ ਦੇ ਜਨਮ ਦਿਨ ਤੇ ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਲਈ ਪਿਆਰ ..ਤੁਸੀਂ ਸਾਰੇ ਮੇਰੇ ਦਿਲ ਦੇ ਕਰੀਬ ਰਹੇ ਹੋ …ਖੁਸ਼ੀ ਦਾ ਅੱਜ ਟਿਕਾਣਾ ਨਹੀਂ ਰਿਹਾ …ਬੋਰ ਹੋ ਗਏ ਹੋਵੋਗੇ ਤੁਸੀਂ …ਹੁਣ ਕੁਝ ਦਿਨ ਚੁੱਪ ਰਹਾਂਗਾ’ । ਇਸ ਤੋਂ ਬਾਅਦ ਧਰਮਿੰਦਰ ਨੇ ਸੰਨੀ ਦੇ ਕੁਝ ਵੀਡੀਓ ਕਲਿਪ ਸ਼ੇਅਰ ਕੀਤੇ …ਜਿਸ ਵਿੱਚ ਉਹਨਾਂ ਦੇ ਸਟਾਫ ਨੇ ਸੰਨੀ ਦੀਆਂ ਫ਼ਿਲਮਾਂ ਦੇ ਡਾਈਲੌਗ ਬੋਲੇ ਹਨ ।

sunny

ਇੱਕ ਪ੍ਰਸ਼ੰਸਕ ਨੇ ਸੰਨੀ ਦੀ ਡੈਬਿਊ ਫ਼ਿਲਮ ਤੇ ਗਾਣਿਆਂ ਨੂੰ ਮਿਲਾ ਕੇ ਇੱਕ ਵੀਡੀਓ ਬਣਾਈ ਹੈ । ਜਿਸ ਨੂੰ ਧਰਮਿੰਦਰ ਨੇ ਸ਼ੇਅਰ ਕੀਤਾ ਹੈ । ਇੱਕ ਕਲਿਪ ਵਿੱਚ ਧਰਮਿੰਦਰ ਦਾ ਪੂਰਾ ਇੰਟਰਵਿਊ ਹੈ, ਜਿਹੜਾ ਕਿ ਉਹਨਾਂ ਨੇ ਸੰਨੀ ਦੀ ਫ਼ਿਲਮ ਅਰਜੁਨ ਦੇ 35 ਸਾਲ ਪੂਰੇ ਹੋਣ ਤੇ ਦਿੱਤਾ ਸੀ ।

https://twitter.com/aapkadharam/status/1318162429637898240

ਇਸ ਇੰਟਰਵਿਊ ਵਿੱਚ ਧਰਮਿੰਦਰ ਅਰਜੁਨ ਨੂੰ ਆਪਣੀ ਪਸੰਦਦੀਦਾ ਫ਼ਿਲਮ ਦੱਸਦੇ ਹਨ ਕਿਉਂਕਿ ਇਸ ਫ਼ਿਲਮ ਵਿੱਚ ਸੰਨੀ ਨੇ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ । ਸੰਨੀ ਦਾ ਜਨਮ ਦਿਨ ਉਹਨਾਂ ਦੇ ਰਿਕਾਰਡਿੰਗ ਸਟੂਡੀਓ ਵਿੱਚ ਮਨਾਇਆ ਗਿਆ । ਜਿੱਥੇ ਸੰਨੀ ਦੇ ਛੋਟੇ ਬੇਟੇ ਰਾਜਵੀਰ ਵੀ ਪਹੁੰਚੇ ।

https://twitter.com/aapkadharam/status/1318160102117974017


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network