ਧਨਸ਼੍ਰੀ ਵਰਮਾ ਨੇ ਅਪਣਾਇਆ ਗੰਗੂਬਾਈ ਦਾ ਅੰਦਾਜ਼, ਪਤੀ ਯੁਜਵੇਂਦਰ ਚਾਹਲ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ
ਆਪਣੇ ਸ਼ਾਨਦਾਰ ਡਾਂਸ ਲਈ ਮਸ਼ਹੂਰ ਧਨਸ਼੍ਰੀ ਵਰਮਾ Dhanashree Verma ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਸਰਗਰਮ ਰਹਿੰਦੀ ਹੈ । ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਧਨਸ਼੍ਰੀ ਵਰਮਾ ਦਾ ਇੱਕ ਨਵਾਂ ਵੀਡੀਓ ਖੂਬ ਚਰਚਾ ਚ ਬਣਿਆ ਹੋਇਆ ਹੈ।
ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਦੀ ਪਤਨੀ ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰਦੇ ਹਨ। ਉੱਥੇ ਹੀ, ਹਾਲ ਹੀ ਵਿੱਚ ਧਨਸ਼੍ਰੀ ਵਰਮਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਧਨਸ਼੍ਰੀ ਵਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਆਲੀਆ ਭੱਟ ਦੇ ਕਿਰਦਾਰ ਗੰਗੂਬਾਈ ਕਾਠੀਆਵਾੜੀ ਦੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਚਿੱਟੀ ਸਾੜ੍ਹੀ, ਲਾਲ ਬਿੰਦੀ ਅਤੇ ਇਸ ਸਟਾਈਲ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਸਿਰਫ ਪ੍ਰਸ਼ੰਸਕ ਹੀ ਨਹੀਂ, ਧਨਸ਼੍ਰੀ ਦੇ ਪਤੀ ਯੁਜਵੇਂਦਰ ਨੇ ਵੀ ਦਿਲ ਦਾ ਇਮੋਜੀ ਕਮੈਂਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਹੋਰ ਪੜ੍ਹੋ : ਐਕਟਰ ਕੰਵਲਪ੍ਰੀਤ ਸਿੰਘ ਨਜ਼ਰ ਆਉਣਗੇ ਨਵੀਂ ਫ਼ਿਲਮ ‘Ziddi Jaat’ ‘ਚ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਸ਼ੂਟ ਦੀਆਂ ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੇ ਨਾਲ ਹੀ ਦੋਵੇਂ 22 ਦਸੰਬਰ 2020 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਧਨਸ਼੍ਰੀ ਦੀ ਗੱਲ ਕਰੀਏ ਤਾਂ ਉਹ ਇੱਕ ਪੇਸ਼ੇਵਰ ਡਾਂਸਰ ਹੋਣ ਦੇ ਨਾਲ-ਨਾਲ ਦੰਦਾਂ ਦੀ ਡਾਕਟਰ ਵੀ ਹੈ। ਧਨਸ਼੍ਰੀ ਦੇ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
View this post on Instagram