ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ 'ਚ 'ਟਿਪ ਟਿਪ ਬਰਸਾ ਪਾਣੀ' 'ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 24th 2021 02:49 PM |  Updated: December 24th 2021 02:49 PM

ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ 'ਚ 'ਟਿਪ ਟਿਪ ਬਰਸਾ ਪਾਣੀ' 'ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ Dhanashree Verma ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਡਾਂਸ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਆਪਣੀ ਮਜ਼ੇਦਾਰ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

ਉੱਥੇ ਹੀ, ਹਾਲ ਹੀ ਵਿੱਚ ਧਨਸ਼੍ਰੀ ਵਰਮਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਨ੍ਹਾਂ ਤੋਂ ਹਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਆਪਣੇ  ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ, ਦੋਵਾਂ ਨੇ ਕਸ਼ਮੀਰ ਦੀ ਸੁੰਦਰ ਵਾਦੀ ਨੂੰ ਚੁਣਿਆ ਹੈ। ਜੀ ਹਾਂ ਇਹ ਜੋੜਾ ਕਸ਼ਮੀਰ ਦੀ ਬਰਫ 'ਚ ਆਪਣੀ ਛੁੱਟੀਆਂ ਦਾ ਅਨੰਦ ਲੈ ਰਿਹਾ ਹੈ।

Dhanashree Verma and yuzvendra chahal celebrates six month marriage anniversary

ਧਨਸ਼੍ਰੀ ਨੇ ਛੁੱਟੀਆਂ ਮਨਾਉਣ ਵਾਲੀ ਜਗ੍ਹਾ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਧਨਸ਼੍ਰੀ ਪਤੀ ਯੁਜਵੇਂਦਰ ਚਾਹਲ ਵੱਲ ਇਸ਼ਾਰਾ ਕਰਦੇ ਹੋਏ 'ਟਿਪ ਟਿਪ ਬਰਸਾ ਪਾਣੀ' 'ਤੇ ਡਾਂਸ ਕਰ ਰਹੀ ਹੈ। ਬਰਫ ਦੇ ਮੈਦਾਨਾਂ 'ਚ ਇਸ ਵੱਖਰੇ ਅੰਦਾਜ਼ 'ਚ ਡਾਂਸ ਕਰਨਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

inside image of dhanshree verma at kashmir

ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਧਨਾਸ਼੍ਰੀ ਨੇ ਲਿਖਿਆ ਹੈ - 'ਟਿਪ-ਟਿਪ ਬਰਸਾ SNOW ' ਇਮਾਨਦਾਰੀ ਨਾਲ ਕਹਾਂ ਤਾਂ ਇਸ ਜਗ੍ਹਾ ਦੀ ਖੂਬਸੂਰਤੀ, ਆਲੇ-ਦੁਆਲੇ ਦਾ ਸਵਰਗ ਵਰਗਾ ਮਾਹੌਲ ਜ਼ਰੂਰ ਤੁਹਾਨੂੰ ਬਹੁਤ ਕੁਝ ਸਿਖਾਏਗਾ।'' ਇਸ ਦੇ ਨਾਲ ਹੀ ਧਨਸ਼੍ਰੀ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ-ਮਾਫ ਕਰਨਾ, ਮੈਂ ਸਾੜ੍ਹੀ ਨਹੀਂ ਪਹਿਨ ਸਕੀ। ਇਸ ਵੀਡੀਓ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਜੇ ਗੱਲ ਕਰੀਏ ਧਨਾਸ਼੍ਰੀ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੇਸ਼ੇ ਤੋਂ ਡਾਕਟਰ ਨੇ ਪਰ ਉਨ੍ਹਾਂ ਨੇ ਬਤੌਰ ਡਾਂਸਰ ਆਪਣਾ ਕਰੀਅਰ ਬਣਾਇਆ ਹੈ। ਇਸ ਸਾਲ ਉਹ ਜੱਸੀ ਗਿੱਲ ਦੇ ਗੀਤ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network