ਧਮਕ ਬੇਸ ਵਾਲਾ ਮੁੱਖ ਮੰਤਰੀ ਲੈ ਕੇ ਆ ਰਿਹਾ ਹੈ ਨਵਾਂ ਗਾਣਾ, ਦੇਖੋ ਵੀਡਿਓ
ਦੇਸ਼ ਵਿਦੇਸ਼ ਦੇ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਧਮਕ ਬੇਸ ਵਾਲਾ ਮੁੱਖ ਮੰਤਰੀ ਛਾਇਆ ਹੋਇਆ ਹੈ ਕਿਉਂਕਿ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡਿਓ ਵਾਇਰਲ ਹੁੰਦੀ ਰਹਿੰਦੀ ਹੈ । ਹੁਣ ਤੱਕ ਜਿੰਨੀਆਂ ਵੀ ਵੀਡਿਓ ਵਾਇਰਲ ਹੋਈਆਂ ਹਨ, ਉਹਨਾਂ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਮੁੱਖ ਮੰਤਰੀ ਮੰਤਰੀ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਸੀ।
Mukh Mantri
ਇਸ ਗੀਤ ਦੇ ਟਾਇਟਲ ਦੀ ਗੱਲ ਕੀਤੀ ਜਾਵੇ ਤਾਂ ਇਹ 'ਧਮਕ ਦਾ ਬਾਸ' ਹੇਠ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਮੁੱਖ ਮੰਤਰੀ ਨਵਾਂ ਗੀਤ ਲੈ ਕੇ ਆ ਰਿਹਾ ਹੈ । ਇਸ ਨਵੇਂ ਗੀਤ ਦਾ ਨਾਂ "ਡੈਵਿਲ" ਹੈ ।
Mukh Mantri
ਸੋਸ਼ਲ ਮੀਡੀਆ ਸਾਹਮਣੇ ਆਈਆਂ ਖਬਰਾਂ ਦੀ ਮੰਨੀਏ ਤਾਂ ਇਸ ਗੀਤ ਵਿੱਚ ਮੁੱਖ ਮੰਤਰੀ ਦੇ ਨਾਲ ਪੰਜਾਬੀ ਸੋਨੀਆ ਮਾਨ ਵੀ ਨਜ਼ਰ ਆਵੇਗੀ। ਇਹਨਾਂ ਖਬਰਾਂ ਵਿੱਚ ਕਿੰਨੀ ਕੂ ਸਚਾਈ ਹੈ ਤੇ ਇਸ ਗੀਤ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਸਾਫ ਹੋਵੇਗਾ।
https://www.instagram.com/p/Bs5XpaQgt4o/