ਫਿਲਮ ਧਾਕੜ ਦਾ ਟ੍ਰੇਲਰ 2 ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਈ ਕੰਗਨਾ ਰਣੌਤ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਧਾਕੜ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਧਾਕੜ' ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਧਾਕੜ ਦਾ ਟ੍ਰੇਲਰ 2 ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਕੰਗਨਾ ਦੇ ਐਕਸ਼ਨ ਅਵਤਾਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
image From instagram
ਇਸ ਫਿਲਮ ਧਾਕੜ ਦੇ ਟ੍ਰੇਲਰ-2 ਨੂੰ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਫਿਲਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ। ਫਿਲਮ ਦੇ ਟ੍ਰੇਲਰ ਵਿੱਚ ਤੁਸੀਂ ਫਿਲਮ ਦੇ ਨਾਮ ਵਾਂਗ ਹੀ ਕੰਗਨਾ ਦਾ ਧਾਕੜ ਅੰਦਾਜ਼ ਵੇਖ ਸਕਦੇ ਹੋ। ਕੰਗਨਾ ਬੋਲਡ ਅੰਦਾਜ਼ 'ਚ ਦੁਸ਼ਮਣਾਂ ਨਾਲ ਲੜਾਈ ਲੜਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਕੰਗਨਾ ਰਣੌਤ ਇਸ ਫਿਲਮ'ਚ ਏਜੰਟ ਅਗਨੀ ਦਾ ਕਿਰਦਾਰ ਅਦਾ ਕਰ ਰਹੀ ਹੈ। ਕੰਗਨਾ ਜ਼ਖਮੀ ਸ਼ੇਰਨੀ ਵਾਂਗ ਦੁਸ਼ਮਣਾਂ 'ਤੇ ਗੋਲੀਆਂ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਇਸ ਨਵੇਂ ਟ੍ਰੇਲਰ 'ਚ ਕੰਗਨਾ ਵੀ ਖਤਰਨਾਕ ਲੁੱਕ ਦੇ ਨਾਲ-ਨਾਲ ਬੇਹੱਦ ਬੋਲਡ ਅੰਦਾਜ਼ 'ਚ ਵੀ ਨਜ਼ਰ ਆ ਰਹੀ ਹੈ।
image From Youtube
ਧਾਕੜ ਦੇ ਲੇਟੈਸਟ ਟ੍ਰੇਲਰ 'ਚ ਵੀ ਕੰਗਨਾ ਦਾ ਕਿਲਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਟ੍ਰੇਲਰ 'ਚ ਦਿਵਿਆ ਦੱਤਾ ਅਤੇ ਅਰਜੁਨ ਰਾਮਪਾਲ ਦੇ ਕਿਰਦਾਰਾਂ ਨੂੰ ਪਿਛਲੇ ਟ੍ਰੇਲਰ ਦੇ ਮੁਕਾਬਲੇ ਕੁਝ ਜ਼ਿਆਦਾ ਅਸਟੈਬਲਿਸ਼ ਕਰਕੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਟ੍ਰੇਲਰ ਦੇ ਮੁਕਾਬਲੇ 'ਧਾਕੜ' ਟ੍ਰੇਲਰ 2 'ਚ ਕੰਗਨਾ ਦਾ ਜ਼ਿਆਦਾ ਖਤਰਨਾਕ ਅਤੇ ਬੋਲਡ ਅੰਦਾਜ਼ ਦਿਖਾਇਆ ਗਿਆ ਹੈ। ਇੱਕ ਜ਼ਖਮੀ ਸ਼ੇਰਨੀ ਵਾਂਗ, ਉਹ ਦੁਸ਼ਮਣਾਂ 'ਤੇ ਗੋਲੀਆਂ ਵਰਸਾ ਰਹੀ ਹੈ।
ਹੋਰ ਪੜ੍ਹੋ : ਬਿੱਗ ਬੀ ਨੇ ਦੱਸੀ ਧਾਕੜ ਸਬੰਧੀ ਪੋਸਟ ਡਿਲੀਟ ਕਰਨ ਦੀ ਵਜ੍ਹਾ, ਪੜ੍ਹੋ ਪੂਰੀ ਖ਼ਬਰ
ਫਿਲਮ 'ਧਾਕੜ' 'ਚ ਕੰਗਨਾ ਰਣੌਤ ਅਗਨੀ ਨਾਂ ਦੇ ਜਾਸੂਸੀ ਏਜੰਟ ਦੀ ਭੂਮਿਕਾ 'ਚ ਹੈ। ਰਿਪੋਰਟ ਮੁਤਾਬਕ ਕੰਗਨਾ ਫਿਲਮ 'ਧਾਕੜ' 'ਚ ਸੱਤ ਵੱਖ-ਵੱਖ ਲੁੱਕ 'ਚ ਨਜ਼ਰ ਆਉਣ ਵਾਲੀ ਹੈ, ਇਸ ਦੀ ਇੱਕ ਝਲਕ ਫਿਲਮ ਦੇ ਟ੍ਰੇਲਰ 2 'ਚ ਵੀ ਦੇਖਣ ਨੂੰ ਮਿਲੀ।
image From instagram
ਦੱਸਣਯੋਗ ਹੈ ਕਿ ਇਹ ਫਿਲਮ ਰਜਨੀਸ਼ ਘਈ ਵੱਲੋਂ ਨਿਰਦੇਸ਼ਤ ਹੈ। ਦਿਵਿਆ ਦੱਤਾ ਅਤੇ ਅਰਜੁਨ ਰਾਮਪਾਲ ਫਿਲਮ ਵਿੱਚ ਖਲਨਾਇਕ ਦੀਆਂ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਮਾਣ ਸੋਹੇਲ ਮਕਲਾਈ ਨੇ ਕੀਤਾ ਹੈ। ਕੰਗਨਾ ਦੀ ਇਹ ਫਿਲਮ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।