ਧਮਾਕੇਦਾਰ ਐਕਸ਼ਨ, ਡਾਇਲਾਗਜ਼ ਤੇ ਨਫਰਤ ਦੀਆਂ ਹੱਦਾਂ ਨੂੰ ਪਾਰ ਕਰਦਾ 'ਸ਼ਰੀਕ-2' ਦਾ ਟ੍ਰੇਲਰ ਹੋਇਆ ਰਿਲੀਜ਼, ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ ਦੇ ਰਹੇ ਨੇ ਇੱਕ-ਦੂਜੇ ਨੂੰ ਟੱਕਰ
Shareek 2 trailer: ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ਸ਼ਰੀਕ-2 ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਮੀਦਾਂ ਨੂੰ ਹੋਰ ਵਧਾ ਰਿਹਾ ਹੈ ਸ਼ਰੀਕ-2 ਦਾ ਸ਼ਾਨਦਾਰ ਟ੍ਰੇਲਰ। ਜੀ ਹਾਂ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੀ ਨਜ਼ਰ ਹੋ ਚੁੱਕਿਆ ਹੈ।
ਹੋਰ ਪੜ੍ਹੋ : ਅੰਗਦ ਬੇਦੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਲਈ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਿਤਾ ਦੀ ਸੇਵਾ ਕਰਦੇ ਆਏ ਨਜ਼ਰ ਹੀਰੋ
49 ਸਕਿੰਟ ਦਾ ਇਹ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ‘ਚ ਰਿਸ਼ਤਿਆਂ ਦੀ ਉਲਝੀ ਕਹਾਣੀ ਹੈ, ਜਿਸ ‘ਚ ਸਰਦਾਰ ਰੰਧਾਵਾ ਯਾਨੀਕਿ ਯੋਗਰਾਜ ਸਿੰਘ ਜ਼ਾਇਜ ਤੇ ਨਾਜ਼ਾਇਜ ਔਲਦਾਂ ਜ਼ਮੀਨ ਅਤੇ ਅਣਖ ਦੇ ਲਈ ਇੱਕ ਦੂਜੇ ਦੇ ਨਾਲ ਸ਼ਰੀਕਪੁਣ ਨਿਭਾਉਂਦੀਆਂ ਨੇ।
ਟ੍ਰੇਲਰ ‘ਚ ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸ਼ਾਨਦਾਰ ਡਾਇਲਾਗਜ਼ ਅਤੇ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਟ੍ਰੇਲਰ ਤੋਂ ਬਾਅਦ ਹੁਣ ਦਰਸ਼ਕਾਂ ਕਾਫੀ ਉਤਸ਼ਾਹਿਤ ਨੇ, ਜਦੋਂ ਉਹ ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਦੇ ਐਕਸ਼ਨ ਸੀਨ ਨੂੰ ਵੱਡੇ ਪਰਦੇ ਉੱਤੇ ਦੇਖਣਗੇ।
ਦੱਸ ਦਈਏ ਟ੍ਰੇਲਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਯੂਟਿਊਬ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਟ੍ਰੇਲਰ ਦੀ ਖੂਬ ਤਾਰੀਫ ਕਰ ਰਹੇ ਹਨ। ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਫ਼ਿਲਮ ‘ਚ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ, ਸੁਨੀਤਾ ਧੀਰ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਨਵਨੀਅਤ ਸਿੰਘ ਵੱਲੋ ‘ਸ਼ਰੀਕ-2’ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਇੰਦਰਪਾਲ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ।
ਸ਼ਰੀਕ-2 ਜੋ ਕਿ 8 ਜੁਲਾਈ ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਪੰਜਾਬੀ ਸਿਨੇਮਾ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।
ਹੋਰ ਪੜ੍ਹੋ : ਦੁਨੀਆ ਦੇ ਸਾਹਮਣੇ ਪ੍ਰੇਮਿਕਾ ਨੂੰ ਕਰਨ ਜਾ ਰਿਹਾ ਸੀ ਵਿਆਹ ਲਈ ਪ੍ਰਪੋਜ਼, ਪਰ ਇਸ ਵਿਅਕਤੀ ਦੀ ਐਂਟਰੀ ਨੇ ਕਰਤਾ ਸਾਰਾ ਮਜ਼ਾ ਕਿਰਕਿਰਾ