'ਦੇਸੀ ਗਰਲ' ਪ੍ਰਿਯੰਕਾ ਚੋਪੜਾ ਨੇ ਅਮਰੀਕਾ 'ਚ ਸ਼ੁਰੂ ਕੀਤਾ ਆਪਣਾ ਨਵਾਂ ਕਾਰੋਬਾਰ, ਜਾਣੋ ਅਦਾਕਾਰੀ ਤੋਂ ਇਲਾਵਾ ਕਿਸ ‘ਚ ਅਜ਼ਮਾ ਰਹੀ ਹੈ ਹੱਥ
ਪ੍ਰਿਯੰਕਾ ਚੋਪੜਾ ਭਾਵੇਂ ਹਾਲੀਵੁੱਡ ਦੀਆਂ ਫ਼ਿਲਮਾਂ ਕਰ ਰਹੀ ਹੋਵੇ ਅਤੇ ਵਿਆਹ ਕਰਵਾ ਕੇ ਵਿਦੇਸ਼ ਵਿੱਚ ਸੈਟਲ ਹੋ ਗਈ ਹੋਵੇ, ਪਰ ਭਾਰਤ ਲਈ ਉਸ ਦਾ ਪਿਆਰ ਘੱਟ ਨਹੀਂ ਹੋਇਆ। 'ਦੇਸੀ ਗਰਲ' ਨੇ ਅਮਰੀਕਾ 'ਚ ਆਪਣਾ ਨਵਾਂ ਕਾਰੋਬਾਰ ਸੋਨਾ ਹੋਮ ਲਾਂਚ ਕੀਤਾ ਹੈ। ਇਹ ਇੱਕ ਹੋਮਵੇਅਰ ਲਾਈਨ ਹੈ। ਸਹਿ-ਸੰਸਥਾਪਕ ਮਨੀਸ਼ ਗੋਇਲ ਨਾਲ ਇੱਕ ਵੀਡੀਓ ਸਾਂਝਾ ਕਰਦੇ ਹੋਏ, ਪ੍ਰਿਯੰਕਾ ਨੇ ਦੱਸਿਆ ਕਿ ਕਿਵੇਂ ਉਹ ਹਰ ਚੀਜ਼ ਵਿੱਚ ਆਪਣੀਆਂ ਭਾਰਤੀ ਜੜ੍ਹਾਂ ਅਤੇ ਸੱਭਿਆਚਾਰ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ। ਵੀਡੀਓ 'ਚ ਅਦਾਕਾਰਾ ਦੋ ਲੁੱਕ 'ਚ ਨਜ਼ਰ ਆਈ।
ਇੱਕ ਵਿੱਚ ਉਹ ਚਿੱਟੇ ਰੰਗ ਦੀ ਡਰੈੱਸ ਵਿੱਚ ਨਜ਼ਰ ਆ ਰਹੀ ਸੀ ਅਤੇ ਦੂਜੇ ਵਿੱਚ ਉਹ ਸ਼ਾਨਦਾਰ ਗੁਲਾਬੀ ਰੰਗ ਦੀ ਡਰੈੱਸ ਵਿੱਚ ਨਜ਼ਰ ਆ ਰਹੀ ਸੀ। ਉਸ ਨੇ ਵੀਡੀਓ ਵਿੱਚ ਦੱਸਿਆ ਕਿ ਕਿਵੇਂ ਉਹ ਭਾਰਤੀ ਲੋਕਾਂ ਨੂੰ ਇਕੱਠੇ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ।
ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਸੋਨਾ ਹੋਮ ਪ੍ਰੋਡਕਟਸ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
ਵੀਡੀਓ ‘ਚ ਉਸ ਨੇ ਕਿਹਾ, ‘ਇਹ ਪਰਿਵਾਰ ਅਤੇ ਦੋਸਤਾਂ ਨੂੰ ਇਕੱਠੇ ਆਉਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ...ਨਿਊਯਾਰਕ ਵਿੱਚ ਇੱਕ ਪ੍ਰਵਾਸੀ ਭਾਰਤੀ ਹੋਣ ਦੇ ਨਾਤੇ, ਉਸ ਲਈ ਆਪਣੀ ਵਿਰਾਸਤ ਨੂੰ ਕੰਮ ਵਿੱਚ ਲਿਆਉਣਾ ਮਹੱਤਵਪੂਰਨ ਹੈ...ਉਹ ਭਾਰਤ ਦੀ ਸੰਸਕ੍ਰਿਤੀ ਨੂੰ ਇਸ ਦੇਸ਼ ਦੇ ਹਰ ਘਰ ਵਿੱਚ ਰੱਖਣਾ ਚਾਹੁੰਦੀ ਹੈ...’
ਪ੍ਰਿਯੰਕਾ ਚੋਪੜਾ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ "ਲਾਂਚ ਡੇ ਆ ਗਿਆ ਹੈ! ਮੈਨੂੰ ਤੁਹਾਨੂੰ ਸਾਰਿਆਂ ਨੂੰ ਸੋਨਾ ਹੋਮ ਨਾਲ ਜਾਣੂ ਕਰਵਾਉਂਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ... ਭਾਰਤ ਤੋਂ ਆਉਣਾ ਅਤੇ ਅਮਰੀਕਾ ਨੂੰ ਮੇਰਾ ਦੂਜਾ ਘਰ ਬਣਾਉਣਾ ਚੁਣੌਤੀਪੂਰਨ ਸੀ, ਪਰ ਮੇਰੀ ਯਾਤਰਾ ਮੈਨੂੰ ਅਜਿਹੀ ਥਾਂ 'ਤੇ ਲੈ ਗਈ ਜਿੱਥੇ ਮੈਂ ਹੋਰ ਪਰਿਵਾਰ ਅਤੇ ਦੋਸਤਾਂ ਨੂੰ ਲੱਭ ਸਕਦਾ ਸੀ...ਮੈਂ ਜੋ ਵੀ ਕਰਦੀ ਹਾਂ, ਮੈਂ ਇਸ ‘ਚ ਭਾਰਤ ਦਾ ਇੱਕ ਟੁਕੜਾ ਲਿਆਉਂਦਾ ਹਾਂ ਅਤੇ ਇਹ ਉਸ ਵਿਚਾਰ ਦਾ ਵਿਸਤਾਰ ਹੈ.."
ਸੋਨਾ ਹੋਮ ਤੁਹਾਨੂੰ ਆਧੁਨਿਕ ਘਰ ਲਈ ਤਿਆਰ ਕੀਤੇ ਉਤਪਾਦਾਂ ਦੇ ਨਾਲ ਇੱਕ ਸੁੰਦਰ ਪੁਰਾਣੇ ਯੁੱਗ ਵਿੱਚ ਵਾਪਸ ਲੈ ਜਾਵੇਗਾ। ਸੋਨਾ ਹੋਮ ਤੋਂ ਪਹਿਲਾਂ ਪ੍ਰਿਯੰਕਾ ਨੇ ਨਿਊਯਾਰਕ ਵਿੱਚ ਸੋਨਾ ਨਾਮ ਦਾ ਇੱਕ ਰੈਸਟੋਰੈਂਟ ਵੀ ਲਾਂਚ ਕੀਤਾ ਸੀ। ਉਹ ਹਾਲ ਹੀ ਵਿੱਚ ਸਰੋਗੇਸੀ ਰਾਹੀਂ ਇੱਕ ਬੱਚੀ ਦੀ ਮਾਂ ਬਣੀ ਹੈ। ਫਾਦਰਸ ਡੇਅ ਮੌਕੇ ਉੱਤੇ ਪ੍ਰਿਯੰਕਾ ਨੇ ਧੀ ਮਾਲਤੀ ਅਤੇ ਪਤੀ ਨਿੱਕ ਜੋਨਸ ਦੀ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ।
View this post on Instagram
View this post on Instagram