ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 11th 2018 03:10 PM |  Updated: December 11th 2018 03:10 PM

ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

ਪੰਜਾਬੀ ਗੀਤਾਂ ਨੇ ਲੋਕਾਂ ਦੇ ਦਿਲ ਜਿੱਤੇ ਪਾਏ ਨੇ ਜਿਸ ਦੇ ਚਲਦੇ ਹਰ ਰੋਜ਼ ਨਵੇਂ ਗੀਤ ਰਿਲੀਜ਼ ਹੁੰਦੇ ਹਨ। ਹਾਂ ਜਿੰਦਰ ਦਿਓਲ ਜੋ ਕੇ ਅਪਣਾ ਨਵਾਂ ਗੀਤ ਲੈ ਕੇ ਆਏ ਨੇ ਜਿਸ ਦਾ ਨਾਂਅ ‘ਡਿਪੈਂਡ ਆਨ ਮੂਡ’ ਹੈ। ਇਸ ਗੀਤ 'ਚ ਸਹਿ ਕਲਾਕਾਰਾ ਗੁਰਲੇਜ ਅਖਤਰ ਨੇ ਵੀ ਬੇ-ਖੂਬੀ ਨਾਲ ਗਾਇਆ ਹੈ। ਜੇ ਗੱਲ ਗੀਤ ਦੀ ਕਰੀਏ ਤਾਂ ਇਹ ਸੌਂਗ ਟ੍ਰੈਂਡਿੰਗ ‘ਚ ਨੰਬਰ ਇੱਕ 'ਤੇ ਚੱਲ ਰਿਹਾ ਹੈ। ਦੋਵਾਂ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। Depend on Mood latest song sung by Jinder Deol Feat Gurlej Akhtarਗੀਤ ਬੀਟ ਸੌਂਗ ਹੈ ਜਿਸ ਪਿੰਡਾਂ ਦੇ ਮੁੰਡੇ ਵੱਲੋਂ ਚੰਡੀਗੜ੍ਹ ਸ਼ਹਿਰ ਦੀ ਮੁਟਿਆਰ ਨਾਲ ਚੋਹਲ ਮੋਹਲ ਕਰਦੇ ਦਿਖਾਇਆ ਗਿਆ ਹੈ। ਪਿੰਡਾਂ ਤੇ ਸ਼ਹਿਰਾਂ ਦੇ ਰਹਿਣ ਸਹਿਣ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਕਰਕੇ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਬਣੀ ਹੋਈ ਹੈ।Depend on Mood latest song sung by Jinder Deol Feat Gurlej Akhtar

ਹੋਰ ਪੜ੍ਹੋ: ‘ਬੈਸਟ ਸੈਡ ਸੌਂਗ ਆਫ਼ ਦ ਇਅਰ’ ਜੈਤੂ ਨਿੰਜਾ ਕਿਸ ਨਾਲ ਕਰ ਰਹੇ ਨੇ ਬੈਟਲ, ਦੇਖੋ ਵੀਡੀਓ

ਜਿੰਦਰ ਦਿਓਲ ਜੋ ਸੂਟਕੇਸ ਗੀਤ ਦੇ ਨਾਲ ਚਰਚਾ ਆਇਆ ਸਨ। ਪਰ ਜੇ ਗੱਲ ਕਰੀਏ ਪੰਜਾਬੀ ਗਾਇਕਾ ਗੁਰਲੇਜ ਅਖਤਰ ਦੀ ਜਿਹਨਾਂ ਨੇ ਅਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਇੰਡਸਟਰੀ ‘ਚ ਅਪਣੀ ਧੱਕ ਪਾਈ ਹੋਈ ਹੈ। ਜਿਸ ਕਰਕੇ ਉਹ ਸਭ ਦੀ ਹਰਮਨ ਪਿਆਰੀ ਗਾਇਕਾ ਹੈ। ਅਪਣੀ ਦਮਦਾਰੀ ਅਵਾਜ਼ ਦੇ ਸਦਕਾ ਗੁਰਲੇਜ਼ ਨੇ ਅਪਣੀ ਵੱਖਰੀ ਪਹਿਚਾਣ ਬਣਾਈ ਹੈ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ।

https://www.youtube.com/watch?v=BkVUmvqZn-Y&feature=youtu.be&fbclid=IwAR1VwumUKqfyoJ5C-WxKjcMcwFgb-S9Z-_tssMpKRLae_hua2rEsExhuZaA

ਗੀਤ ਦੇ ਬੋਲ ਕੁੱਝ ਇਸ ਤਰ੍ਹਾਂ ਨੇ  ‘ਪੀ 08 ਤੋਂ ਬਿਲੋਂਗ ਕਰਦੇ ਯਾਰੀ ਨਿਭਾਉਂਦੇ ਜੱਟ ਪੂਰੇ ਦਿਲ ਤੋਂ..’

ਗੀਤ ਦੇ ਬੋਲ ਸੰਧੂ ਗੀਤਕਾਰ ਨੇ ਲਿਖੇ ਹਨ ਤੇ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਪਟਿਆਲਾ ਸ਼ਾਹੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network