ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ, ਮੋਹਾਲੀ ਦੇ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

Reported by: PTC Punjabi Desk | Edited by: Rupinder Kaler  |  October 20th 2020 03:16 PM |  Updated: October 20th 2020 03:16 PM

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ, ਮੋਹਾਲੀ ਦੇ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਦੀਪਤੀ ਨਵਲ ਨੂੰ ਦਿਲ ਦਾ ਦੌਰਾ ਪਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਸਥਿਤ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਦੱਸ ਦਈਏ ਕਿ ਦੀਪਤੀ ਨਵਲ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

deepti

ਹੋਰ ਪੜ੍ਹੋ :

ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ

ਨਿਸ਼ਾ ਬਾਨੋ ਨੇ ਸ਼ੂਟਿੰਗ ਦੌਰਾਨ ਕਰਵਾਇਆ ਕੋਰੋਨਾ ਟੈਸਟ, ਵੀਡੀਓ ਕੀਤਾ ਸਾਂਝਾ

ਨੇਹਾ ਕੱਕੜ ਨੇ ਆਪਣੇ ਰੋਕੇ ਦਾ ਵੀਡੀਓ ਕੀਤਾ ਸਾਂਝਾ, ਇਸ ਅੰਦਾਜ਼ ‘ਚ ਨਜ਼ਰ ਆਈ ਗਾਇਕਾ

deepti

ਉਹ ਪੰਜਾਬੀ ਫ਼ਿਲਮ ‘ਚ ਰਾਜ ਬੱਬਰ ਦੇ ਨਾਲ ਨਜ਼ਰ ਆਏ ਸਨ । ਦੀਪਤੀ ਨਵਲ ਨੂੰ ਮਨਾਲੀ ਵਿਚ ਐਤਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਜ਼ਰੀਏ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ’ਚ ਹੁਣ ਸੁਧਾਰ ਹੈ।

deepti

ਡਾਕਟਰਾਂ ਨੇ ਦੱਸਿਆ ਕਿ ਦੀਪਤੀ ਨਵਲ ਨੂੰ ਦੁਪਹਿਰ ਨੂੰ ਦਿਲ ਦਾ ਦੌਰਾ ਪਿਆ ਸੀ। ਆਪਰੇਸ਼ਨ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਆ ਗਿਆ ਹੈ। ਅਚਾਨਕ ਤਬੀਅਤ ਵਿਗੜਨ ’ਤੇ ਉਨ੍ਹਾਂ ਦਾ ਰਾਤ ਲਗਪਗ 2 ਵਜੇ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਟੀਮ ਵਿਚ ਫੋਰਟਿਸ ਹਸਪਤਾਲ ਦੇ ਕਾਰਡਿਅਕ ਵਿਭਾਗ ਦੇ ਹੈੱਡ ਕਾਰਡਿਅਕ ਸਰਜਨ ਡਾ. ਆਰ ਕੇ ਜੈਸਵਾਲ ਅਤੇ ਉਨ੍ਹਾਂ ਦੀ ਟੀਮ ਸ਼ਾਮਲ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network