ਜਦ ਹੋ ਜਾਵੇ ਵਿਆਹ ਤਾਂ ਫਿਰ ਦਿੱਤੇ ਨੀ ਜਾਂਦੇ ਮੁੱਛਾਂ ਨੂੰ ਤਾਅ , ਵੀਡਿਓ ‘ਚ ਵੇਖੋ ਕਿਸ ਤਰ੍ਹਾਂ

Reported by: PTC Punjabi Desk | Edited by: Shaminder  |  November 20th 2018 11:03 AM |  Updated: November 20th 2018 11:03 AM

ਜਦ ਹੋ ਜਾਵੇ ਵਿਆਹ ਤਾਂ ਫਿਰ ਦਿੱਤੇ ਨੀ ਜਾਂਦੇ ਮੁੱਛਾਂ ਨੂੰ ਤਾਅ , ਵੀਡਿਓ ‘ਚ ਵੇਖੋ ਕਿਸ ਤਰ੍ਹਾਂ

ਦੀਪਿਕਾ ਨੇ ਰਣਵੀਰ ਸਿੰਘ ਦੀਆਂ ਕੱਟ ਦਿੱਤੀਆਂ ਮੁੱਛਾਂ ਅਤੇ ਮੁੱਛਾਂ ਕਟਵਾਉਣ ਤੋਂ ਬਾਅਦ ਰਣਵੀਰ ਸਿੰਘ ਹੋ ਗਏ ਨੇ ਪਰੇਸ਼ਾਨ । ਪਰ ਦੀਪਿਕਾ ਆਪਣੀ ਇਸ ਉਪਲਬਧੀ 'ਤੇ ਏਨੀ ਖੁਸ਼ ਹੋਈ ਹੈ ਕਿ ਉਹ ਆਪਣਾ ਹਾਸਾ ਨਹੀਂ ਰੋਕ ਸਕੀ ਅਤੇ ਇੰਝ ਮਹਿਸੂਸ ਕਰਨ ਲੱਗ ਪਈ ਕਿ ਉਸ ਨੇ ਜਿਵੇਂ ਕੋਈ ਜੰਗ ਜਿੱਤ ਲਈ ਹੋਈ । ਦਰਅਸਲ ਦੀਪਿਕਾ ਅਤੇ ਰਣਵੀਰ ਸਿੰਘ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ : ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ

ਜਿਸ 'ਚ ਦੀਪਿਕਾ ਕੈਂਚੀ ਨਾਲ ਰਣਵੀਰ ਸਿੰਘ ਦੀਆਂ ਦੋਵਾਂ ਮੁੱਛਾਂ ਨੂੰ ਕੱਟਦੀ ਹੋਈ ਨਜ਼ਰ ਆ ਰਹੀ ਹੈ । ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਰਣਵੀਰ ਦੀਆਂ ਮੁੱਛਾਂ ਕੱਟਣ ਤੋਂ ਬਾਅਦ ਕਿਵੇਂ ਖਿੜਖਿੜਾ ਕੇ ਹੱਸ ਰਹੀ ਹੈ । ਤੁਹਾਨੂੰ ਦੱਸ ਦਈਏ ਕਿ ਦੋਨਾਂ ਦਾ ਹਾਲ 'ਚ ਹੀ ਵਿਆਹ ਹੋਇਆ ਹੈ ਅਤੇ ਕੱਲ੍ਹ ਦੀਪਿਕਾ ਅਤੇ ਰਣਵੀਰ ਸਿੰਘ ਦੀ ਰਿਸੈਪਸ਼ਨ ਦੇਣ ਜਾ ਰਹੇ ਨੇ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

VIDEO: Newlyweds Ranveer, Deepika Fly To Bengaluru For Their Wedding Reception VIDEO: Newlyweds Ranveer, Deepika Fly To Bengaluru For Their Wedding Reception

ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ।  ਪਰ ਇਸ ਵੀਡਿਓ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਜਦ ਹੋ ਜਾਵੇ ਵਿਆਹ ਤਾਂ ਫਿਰ ਦਿੱਤੇ ਨੀ ਜਾਂਦੇ ਮੁੱਛਾਂ ਨੂੰ ਤਾਅ । ਦੋਨਾਂ ਦੀ ਦੋਸਤੀ ਦੇ ਚਰਚੇ ਰਾਮਲੀਲਾ ਫਿਲਮ ਦੀ ਸ਼ੂਟਿੰਗ ਦੌਰਾਨ ਚੱਲ ਰਹੇ ਸਨ । ਪਰ ਦੋਨਾਂ ਨੇ ਵਿਆਹ ਕਰਕੇ ਇਸ ਰਿਸ਼ਤੇ ਨੂੰ ਪਤੀ ਪਤਨੀ ਦੇ ਰਿਸ਼ਤੇ 'ਚ ਤਬਦੀਲ ਕਰ ਲਿਆ ਹੈ ਅਤੇ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਕੇ ਬੇਹੱਦ ਖੁਸ਼ ਨੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network