ਕਾਨਸ 2022 'ਤੇ ਦੀਪਿਕਾ ਪਾਦੁਕੋਣ ਦੀ ਰੈਟਰੋ ਲੁੱਕ ਅਤੇ ਅਦਿਤੀ ਰਾਓ ਹੈਦਰੀ ਦਾ ਸ਼ਾਹੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ
75th Cannes Film Festival 2022 : ਕਾਨਸ 2022 ਵਿੱਚ ਦੀਪਿਕਾ ਪਾਦੁਕੋਣ ਦਾ ਲੁੱਕ ਖੂਬ ਸੁਰਖੀਆਂ ਚ ਰਿਹਾ ਹੈ। ਦੀਪਿਕਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਬਤੌਰ ਜਿਊਰੀ ਮੈਂਬਰ ਵਜੋਂ ਪਹੁੰਚੀ ਹੈ। ਉਹ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਉਹਨਾਂ ਨੇ ਆਪਣਾ ਲੇਟੈਸਟ ਲੁਕ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ : Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ
ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਨੂੰ ਲੂਈ ਵਿਟਨ ਹਰੇ ਰੰਗ ਦੇ ਪੋਲਕਾ-ਡਾਟ ਜੰਪਸੂਟ 'ਚ ਦੇਖਿਆ ਜਾ ਸਕਦਾ ਹੈ। ਦੀਪਿਕਾ ਆਪਣੇ ਰੈਟਰੋ ਲੁੱਕ ਦਾ ਅਹਿਸਾਸ ਦੇ ਰਹੀ ਹੈ ।
ਦੀਪਿਕਾ ਪਾਦੁਕੋਣ ਹਰੇ ਰੰਗ ਦੇ ਜੰਪਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੀਪਿਕਾ ਨੇ ਇਸ ਸੂਟ ਨਾਲ ਕਮਰ 'ਤੇ ਮੈਚਿੰਗ ਬੈਲਟ ਬੰਨ੍ਹੀ ਹੈ। ਉਸ ਨੇ ਚਿੱਟੇ ਰੰਗ ਜੁੱਤਿਆਂ ਦੇ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ। ਦੀਪਿਕਾ ਪਾਦੁਕੋਣ ਨੇ ਬੈਠ ਕੇ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਹ ਵੱਖ-ਵੱਖ ਪੋਜ਼ ਦੇ ਰਹੀ ਹੈ। ਇਸ ਤਸਵੀਰ 'ਚ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੀ ਹੈ।
ਉੱਧਰ ਅਦਿਤੀ ਰਾਓ ਹੈਦਰੀ ਨੇ ਸਾੜ੍ਹੀ ਤੋਂ ਲੈ ਕੇ ਸ਼ਾਹੀ ਲੁੱਕ ਚ ਕਹਿਰ ਢਾਉਂਦੀ ਹੋਈ ਨਜ਼ਰ ਆਈ। ਅਦਿਤੀ ਰਾਓ ਹੈਦਰੀ ਕਾਨਸ 2022 ਵਿੱਚ ਸਬਿਆਸਾਚੀ ਦੁਆਰਾ ਇੱਕ ਕਾਲੇ ਰੰਗ ਦੇ ਸ਼ਾਹੀ ਪਹਿਰਾਵੇ ਵਿੱਚ ਸ਼ਾਨਦਾਰ ਨਜ਼ਰ ਆਈ। ਅਦਿਤੀ ਨੇ ਮੱਥੇ ਤੇ ਹਲਕੀ ਜਿਹੀ ਬਿੰਦੀ ਲਗਾਈ ਹੋਈ ਸੀ ਤੇ ਨਾਲ ਹੀ ਗਲੇ ਚ ਚੌਕਰ ਸੈੱਟ ਤੇ ਕੰਨਾਂ ਲੰਬੇ ਏਰਿੰਗ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਦੱਸ ਦਈਏ ਅਦਿਤੀ ਰਾਓ ਹੈਦਰੀ ਦੀ ਇਹ ਡਰੈੱਸ ਵੀ ਸਬਿਆਸਾਚੀ ਵੱਲੋਂ ਡਿਜ਼ਾਇਨ ਕੀਤੀ ਗਈ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਸ਼ਾਹੀ ਲੁੱਕ ਵਾਲੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਵੀ ਅਦਿਤੀ ਦੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ