ਦੀਪਿਕਾ ਪਾਦੂਕੋਣ ਦੇ ਪੂਰੇ ਪਰਿਵਾਰ ਦੀ ਰਿਪੋਰਟ ਆਈ ਕੋਰੋਨਾ ਪਾਜਟਿਵ, ਪਿਤਾ ਹਸਪਤਾਲ ‘ਚ ਭਰਤੀ
ਅਦਾਕਾਰ ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਹਨਾਂ ਨੂੰ ਬੰਗਲੁਰੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਲਗਭਗ 10 ਦਿਨ ਪਹਿਲਾਂ, ਪ੍ਰਕਾਸ਼ ਪਾਦੂਕੋਣ, ਉਸ ਦੀ ਪਤਨੀ ਉਜਾਲਾ ਅਤੇ ਦੂਜੀ ਧੀ ਅਨੀਸ਼ਾ ‘ਚ ਕੋਰੋਨਾ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ ਸਨ ।
Pic Courtesy: Instagram
ਹੋਰ ਪੜ੍ਹੋ :
ਸਿੰਗਾ ਦਾ ਨਵਾਂ ਗੀਤ ‘DIL SAMBH LAI’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Pic Courtesy: Instagram
ਜਿਸ ਤੋਂ ਬਾਅਦ ਉਹਨਾਂ ਦਾ ਟੈਸਟ ਲਿਆ ਗਿਆ ਜਿਸ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਪਾਜ਼ੀਟਿਵ ਪਾਇਆ ਗਿਆ । ਇਸ ਤੋਂ ਬਾਅਦ ਉਹਨਾਂ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖ ਲਿਆ ਸੀ ਪਰ ਇੱਕ ਹਫ਼ਤੇ ਬਾਅਦ ਪ੍ਰਕਾਸ਼ ਦਾ ਬੁਖਾਰ ਘੱਟ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਬੰਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
Pic Courtesy: Instagram
ਜਦੋਂ ਕਿ ਉਸ ਦੀ ਪਤਨੀ ਅਤੇ ਧੀ ਘਰ ਵਿੱਚ ਹਨ । ਖ਼ਬਰਾਂ ਮੁਤਾਬਿਕ ਪ੍ਰਕਾਸ਼ ਨੂੰ 2-3 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਕਾਸ਼ ਪਾਦੂਕੋਣ ਵਿਸ਼ਵ ਬੈਡਮਿੰਟਨ ਵਿੱਚ ਚੰਗੀ ਥਾਂ ਰੱਖਦੇ ਹਨ । ਉਹਨਾਂ ਨੂੰ 1970 ਅਤੇ 1980 ਦੇ ਦਹਾਕਿਆਂ ਦੌਰਾਨ ਖੇਡ ਦੇ ਖੇਤਰ ਵਿੱਚ ਰੋਲ ਮਾਡਲ ਮੰਨਿਆ ਜਾਂਦਾ ਸੀ ।