ਦੀਪਿਕਾ ਪਾਦੂਕੋਣ ਨੇ ਫਿਲਮ 'ਪਠਾਨ' ਤੋਂ ਸ਼ੇਅਰ ਕੀਤਾ ਆਪਣਾ ਫਰਸਟ ਲੁੱਕ, ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ ਅਦਾਕਾਰਾ

Reported by: PTC Punjabi Desk | Edited by: Pushp Raj  |  July 26th 2022 03:29 PM |  Updated: July 26th 2022 03:29 PM

ਦੀਪਿਕਾ ਪਾਦੂਕੋਣ ਨੇ ਫਿਲਮ 'ਪਠਾਨ' ਤੋਂ ਸ਼ੇਅਰ ਕੀਤਾ ਆਪਣਾ ਫਰਸਟ ਲੁੱਕ, ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ ਅਦਾਕਾਰਾ

Deepika Padukone first look from the movie 'Pathan': ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫਿਲਮ ਵਿੱਚ ਇੱਕ ਵਾਰ ਫਿਰ ਦੀਪਿਕਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਵੇਗੀ। ਹੁਣ ਫਿਲਮ 'ਪਠਾਨ' ਤੋਂ ਦੀਪਿਕਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

image From instagram

ਅਦਾਕਾਰਾ ਦੀਪਿਕ ਪਾਦੂਕੋਣ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਪਲਾਂ ਨੂੰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਦੀਪਿਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਆਉਣ ਵਾਲੀ ਫਿਲਮ ਪਠਾਨ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Tadaa!? #Pathaan Releasing #25thJanuary in Hindi, Tamil & Telugu!" ਇਸ ਦੇ ਨਾਲ ਹੀ ਦੀਪਿਕਾ ਨੇ ਫਿਲਮ ਦੀ ਰਿਲੀਜ਼ ਡੇਟ ਦੱਸੀ ਹੈ ਤੇ ਇਹ ਪੋਸਟ ਆਪਣੇ ਸਾਥੀ ਕਲਾਕਾਰਾਂ ਨੂੰ ਵੀ ਟੈਗ ਕੀਤੀ ਹੈ।

image From instagram

ਦੀਪਿਕਾ ਪਾਦੂਕੋਣ ਨੇ ਫਿਲਮ 'ਪਠਾਨ' ਦਾ ਆਪਣਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਬੰਦੂਕ 'ਚੋਂ ਗੋਲੀ ਨਿਕਲਦੀ ਨਜ਼ਰ ਆ ਰਹੀ ਹੈ। ਦੀਪਿਕਾ ਦੇ ਇਸ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਲੋਕ ਇਸ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਹੁਣ ਤੱਕ ਕਰੀਬ 2.5 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਦੀਪਿਕਾ ਦੇ ਇਸ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਫਿਲਮ 'ਚ ਇਕ ਵੱਖਰੇ ਲੁੱਕ 'ਚ ਨਜ਼ਰ ਆਉਣ ਵਾਲੀ ਹੈ।

ਦੀਪਿਕਾ ਪਾਦੁਕੋਣ ਜਲਦ ਹੀ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚੱਲ ਰਹੀ ਸੀ, ਜੋ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ।

image From instagram

ਹੋਰ ਪੜ੍ਹੋ: ਮਾਂ ਹੁੰਦੀ ਏ ਮਾਂ ! ਬੱਚੇ ਨੂੰ ਬਚਾਉਣ ਲਈ ਹਥਣੀ ਸੜਕ 'ਤੇ ਆ ਲੋਕਾਂ ਤੋਂ ਮੰਗੀ ਮਦਦ , ਵੇਖੋ ਵੀਡੀਓ

ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ ਤੇ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network