ਦੀਪਿਕਾ ਪਾਦੁਕੋਣ ਨੇ ‘ਕੌਫੀ ਵਿਦ ਕਰਨ 7’ 'ਚ ਆਉਣ ਤੋਂ ਕੀਤਾ ਇਨਕਾਰ, ਕਰਨ ਜੌਹਰ ਨੇ ਖੁਦ ਭੇਜਿਆ ਸੀ ਸੱਦਾ!
Deepika Padukone refused to feature on Koffee With Karan Season 7: ਕਰਨ ਜੌਹਰ ਜੋ ਕਿ ਆਪਣੇ ਚਰਚਿਤ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਸੱਤਵੇਂ ਸੀਜ਼ਨ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਸ ਵਾਰ ਵੀ ਇਹ ਸ਼ੋਅ ਕਾਫੀ ਸੁਰਖੀਆਂ ਬਟੋਰ ਰਿਹਾ ਹੈ। 'ਕੌਫੀ ਵਿਦ ਕਰਨ' ਦਾ ਇਹ 7ਵਾਂ ਸੀਜ਼ਨ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਸਿਤਾਰੇ ਕਰਨ ਜੌਹਰ ਦੇ ਸਾਹਮਣੇ ਸੋਫੇ 'ਤੇ ਬੈਠੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀਆਂ ਕਈ ਗੱਲਾਂ ਸਾਂਝੀਆਂ ਕਰ ਰਹੇ ਹਨ। ਹਾਲਾਂਕਿ ਹਰ ਸੀਜ਼ਨ 'ਚ ਬਾਲੀਵੁੱਡ ਦੇ ਕਈ ਸਿਤਾਰੇ ਇਸ ਸ਼ੋਅ ਦਾ ਹਿੱਸਾ ਬਣਦੇ ਹਨ ਪਰ ਇਸ ਵਾਰ ਇਕ ਵੱਡਾ ਚਿਹਰਾ ਗਾਇਬ ਹੈ। ਜੀ ਹਾਂ ਗੱਲ ਹੋ ਰਹੀ ਹੈ ਅਦਾਕਾਰਾ ਦੀਪਿਕਾ ਪਾਦੁਕੋਣ ਦੀ।
Image Source: Instagram
ਸੂਤਰਾਂ ਦੇ ਹਵਾਲੇ ਤੋਂ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੀਪਿਕਾ ਪਾਦੁਕੋਣ ਨੂੰ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਆਉਣ ਲਈ ਨਿੱਜੀ ਸੱਦਾ ਭੇਜਿਆ ਗਿਆ ਸੀ। ਮੇਕਰਸ ਨੇ ਦੀਪਿਕਾ ਪਾਦੁਕੋਣ ਨੂੰ ਵੀ ਸ਼ੋਅ 'ਤੇ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਸੀਜ਼ਨ 'ਚ ਦੀਪਿਕਾ ਪਾਦੁਕੋਣ ਨੇ ਸ਼ੋਅ ਤੋਂ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੀਪਿਕਾ ਨੇ ਇਸ ਵਾਰ ਇਸ ਸ਼ੋਅ ‘ਚ ਆਉਣ ਲਈ 'ਹਾਂ' ਨਹੀਂ ਕਿਹਾ।
Image Source: Instagram
ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਦੀਪਿਕਾ ਪਾਦੁਕੋਣ ਕੋਲ ਇਸ ਸੀਜ਼ਨ ਦਾ ਹਿੱਸਾ ਬਣਨ ਦਾ ਕੋਈ ਖਾਸ ਕਾਰਨ ਨਹੀਂ ਸੀ। ਰਣਵੀਰ ਸਿੰਘ ਅਤੇ ਆਲੀਆ ਭੱਟ ਕੌਫੀ ਵਿਦ ਕਰਨ ਸੀਜ਼ਨ 7 ਦੇ ਪਹਿਲੇ ਐਪੀਸੋਡ ਵਿੱਚ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਸਾਰਾ ਅਲੀ ਖਾਨ ਅਤੇ ਜਾਨ੍ਹਵੀ ਕਪੂਰ ਦੂਜੇ ਐਪੀਸੋਡ ਵਿੱਚ ਇਕੱਠੇ ਨਜ਼ਰ ਆਈਆਂ ਸਨ। ਰਣਵੀਰ ਸਿੰਘ ਦੇ ਐਪੀਸੋਡ 'ਚ ਦੀਪਿਕਾ ਪਾਦੁਕੋਣ ਨਾਲ ਜੁੜੀਆਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਸਨ।
Image Source: Instagram
View this post on Instagram