ਸ਼ਾਨਦਾਰ ਰਹੀ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 22nd 2018 05:34 AM |  Updated: November 22nd 2018 05:45 AM

ਸ਼ਾਨਦਾਰ ਰਹੀ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ, ਦੇਖੋ ਵੀਡਿਓ 

ਪਹਿਲਾਂ ਤੋਂ ਤੈਅ ਪ੍ਰੋਗਾਰਮ ਮੁਤਾਬਿਕ ਦੀਪਿਕਾ ਅਤੇ ਰਣਵੀਰ ਸਿੰਘ ਦੀ ਬੈਂਗਲੂਰ ਦੀ ਰਿਸੈਪਸ਼ਨ ਪਾਰਟੀ ਇੱਥੋਂ ਦੇ ਲੀਲਾ ਪੈਲੇਸ ਵਿੱਚ ਹੋਈ ਹੈ । ਇਸ ਪਾਰਟੀ ਵਿੱਚ ਦੀਪਿਕਾ ਅਤੇ ਰਣਵੀਰ ਦੇ ਬਹੁਤ ਸਾਰੇ ਰਿਸ਼ਤੇਦਾਰ, ਦੋਸਤ, ਖੇਡ ਜਗਤ ਨਾਲ ਜੁੜੀਆਂ ਹਸਤੀਆਂ  ਪਹੁੰਚੀਆਂ ।ਇਸ ਪਾਰਟੀ ਵਿੱਚ ਉਲੰਪੀਅਨ ਪੀਵੀ ਸਿੰਧੂ , ਸਾਬਕਾ ਕ੍ਰਿਕੇਟਰ ਅਨਿਲ ਕੁਨਲੇ ਕਾਰੋਬਾਰੀ ਨੰਦਾ ਨਿਲਕਾਨੀ ਵਰਗੀਆਂ ਹਸਤੀਆਂ ਦਿਖਾਈ ਦਿੱਤੀਆਂ ।

ਹੋਰ ਵੇਖੋ : ‘ਜਾਹਰ ਪੀਰ ਜਗਤੁ ਗੁਰ ਬਾਬਾ’ ਸ਼ਬਦ ਦਾ 23 ਨਵੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ

https://www.instagram.com/p/Bqc924xnJhB/?utm_source=ig_embed

ਇਸ ਪਾਰਟੀ ਤੋਂ ਬਾਅਦ ਹੁਣ ਮੁੰਬਈ ਵਿੱਚ 28 ਨਵੰਬਰ ਅਤੇ 1 ਦਸੰਬਰ ਨੂੰ ਦੋ ਵੱਡੀਆਂ ਪਾਰਟੀਆਂ ਹੋਣ ਵਾਲੀਆਂ ਹਨ । ਇਹਨਾਂ ਪਾਰਟੀਆਂ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚਣਗੀਆਂ ਜਿਹਨਾਂ ਵਿੱਚ ਸ਼ਾਹਰੁਖ ਖਾਨ, ਸੰਜੇ ਲੀਲਾ ਭੰਸਾਲੀ ਅਤੇ ਫਰਾਹ ਖਾਨ ਸ਼ਾਮਿਲ ਹਨ ।

ਹੋਰ ਵੇਖੋ : ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ ਸ਼ੁਰੂ, ਦੇਖੋ ਵੀਡਿਓ

https://www.instagram.com/p/Bqcf5lrBmV8/?utm_source=ig_embed

ਬੈਂਗਲੂਰ ਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡਿਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਰਣਵੀਰ ਦੀਪਿਕਾ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇਖੇ ਜਾ ਸਕਦੇ ਹਨ ।

ਹੋਰ ਵੇਖੋ : ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਜ਼ਿੰਦ ਮਾਹੀ’ ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ

https://twitter.com/RSHotWorld/status/1065248985416441857

ਇਹਨਾਂ ਤਸਵੀਰਾਂ ਵਿੱਚ ਪ੍ਰਕਾਸ਼ ਪਾਦੂਕੋਣ ਉਸ ਦੀ ਘਰ ਵਾਲੀ , ਦੀਪਿਕਾ ਦੀ ਭੈਣ ਅਨਿਸ਼ਾ ਅਤੇ ਹੋਰ ਬਹੁਤ ਸਾਰੇ ਲੋਕ ਦੇਖੇ ਜਾ ਸਕਦੇ ਹਨ । ਦੀਪਿਕਾ ਦੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ , ਇਸ ਦੇ ਨਾਲ ਹੀ ਉਹਨਾਂ ਨੇ ਦੀਪਿਕਾ ਅਤੇ ਰਣਵੀਰ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ।

ਹੋਰ ਵੇਖੋ : ਆਲੀਆ ਨੂੰ ਲੱਗੀ ਸੱਟ, ਰਣਵੀਰ ਨੇ ਨਿਭਾਇਆ ਪ੍ਰੇਮੀ ਹੋਣ ਦਾ ਫਰਜ਼, ਦੇਖੋ ਵੀਡਿਓ

https://twitter.com/filmyaddict/status/1065257707131813888


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network