Mega Blockbuster: ਦੀਪਿਕਾ ਪਾਦੂਕੋਣ ਵੀ 'ਮੈਗਾ ਬਲਾਕਬਸਟਰ' ਦੀ ਟੀਮ 'ਚ ਹੋਈ ਸ਼ਾਮਿਲ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ
Deepika Padukone joins Mega Blockbuster: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਪ੍ਰੋਜੈਕਟ 'ਮੈਗਾ ਬਲਾਕਬਸਟਰ' ਦਾ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਮਲਟੀਸਟਾਰਰ ਪ੍ਰੋਜੈਕਟ 'ਮੈਗਾ ਬਲਾਕਬਸਟਰ' ਨੂੰ ਲੈ ਕੇ ਫੈਨਜ਼ ਦੁਚਿੱਤੀ ਵਿੱਚ ਪਏ ਹੋਏ ਹਨ, ਕਿਉਂਕਿ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਹ ਇੱਕ ਵੈਬ ਸੀਰੀਜ਼ ਹੈ ਜਾਂ ਫ਼ਿਲਮ। ਹੁਣ ਇਸ ਮਲਟੀਸਟਾਰਰ ਪ੍ਰੋਜੈਕਟ ਵਿੱਚ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਸ਼ਾਮਿਲ ਹੋ ਗਿਆ ਹੈ।
image From instagram
ਦੱਸ ਦਈਏ ਕਿ ਕਿ ਕਪਿਲ ਸ਼ਰਮਾ ਦੇ ਨਾਲ-ਨਾਲ ਇਸ ਫ਼ਿਲਮ ਵਿੱਚ ਸ਼ਾਮਿਲ ਹੋਰਨਾਂ ਸੈਲਬਸ ਨੇ 'ਮੈਗਾ ਬਲਾਕਬਸਟਰ' ਦਾ ਪੋਸਟਰ ਆਪੋ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ।
ਇਹ ਮੈਗਾ ਬਲਾਕਬਸਟਰ ਸੀਰੀਜ਼ ਹੈ ਜਾਂ ਫਿਲਮ, ਇਸ ਬਾਰੇ ਤਾਂ ਅਜੇ ਤੱਕ ਕੋਈ ਨਹੀਂ ਖੁਲਾਸਾ ਨਹੀਂ ਹੋਇਆ ਹੈ ਪਰ ਇਸ 'ਚ ਕੌਣ-ਕੌਣ ਸ਼ਾਮਿਲ ਹੈ, ਇਹ ਹੌਲੀ-ਹੌਲੀ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ। ਕਈ ਸੈਲੇਬਸ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਵੀ ਮੈਗਾ ਬਲਾਕਬਸਟਰ ਦੀ ਟੀਮ ਵਿੱਚ ਸ਼ਾਮਿਲ ਹੋ ਗਈ ਹੈ। ਉਨ੍ਹਾਂ ਨੇ ਖੁਦ ਆਪਣੀ ਫੋਟੋ ਸ਼ੇਅਰ ਕਰਕੇ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।
image From instagram
ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਦੀਪਿਕਾ ਨੇ ਇਸ ਪ੍ਰੋਜੈਕਟ ਤੋਂ ਆਪਣਾ ਫਰਸਟ ਲੁੱਖ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'Surprise! #TrailerOut4thSept #MegaBlockbuster' ਇਸ ਦੇ ਨਾਲ ਹੀ ਦੀਪਿਕਾ ਨੇ ਫੈਨਜ਼ ਨੂੰ ਇਸ ਦੇ ਟ੍ਰੇਲਰ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ। ਜੋ ਕਿ 4 ਸਤੰਬਰ ਨੂੰ ਰਿਲੀਜ਼ ਹੋਵੇਗਾ।
image From instagram
ਹੋਰ ਪੜ੍ਹੋ: ਕਪਿਲ ਸ਼ਰਮਾ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਰਸ਼ਮਿਕਾ ਮੰਡਾਨਾ ਤੇ ਤ੍ਰਿਸ਼ਾ ਕ੍ਰਿਸ਼ਨਨ ਨਾਲ ਮੈਗਾ ਬਲਾਕਬਸਟਰ
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਅਤੇ ਕਪਿਲ ਤੋਂ ਇਲਾਵਾ ਕਈ ਸੈਲੇਬਸ ਵੀ ਇਸ 'ਚ ਸ਼ਾਮਿਲ ਹਨ। ਦਿਲਚਸਪ ਗੱਲ ਇਹ ਹੈ ਕਿ ਇਸ 'ਚ ਬਾਲੀਵੁੱਡ ਹੀ ਨਹੀਂ, ਸਾਊਥ ਸੈਲੇਬਸ ਦੇ ਨਾਲ-ਨਾਲ ਕ੍ਰਿਕਟਰ ਰੋਹਿਤ ਸ਼ਰਮਾ ਵੀ ਸ਼ਾਮਲ ਹਨ। ਹੁਣ ਤੱਕ ਰਸ਼ਮਿਕਾ ਮੰਡਾਨਾ, ਤ੍ਰਿਸ਼ਾ ਕ੍ਰਿਸ਼ਨਨ, ਅਦਾਕਾਰਾ ਕਾਰਤੀ, ਰੋਹਿਤ ਸ਼ਰਮਾ ਦੇ ਪੋਸਟਰ ਸਾਹਮਣੇ ਆ ਚੁੱਕੇ ਹਨ।
View this post on Instagram