ਪਰਦੇ 'ਤੇ ਦਿਖੇਗੀ ਸੁਨੰਦਾ ਪੁਸ਼ਕਰ ਸੁਨੰਦਾ ਪੁਸ਼ਕਰ 

Reported by: PTC Punjabi Desk | Edited by: Shaminder  |  October 29th 2018 12:30 PM |  Updated: October 29th 2018 12:30 PM

ਪਰਦੇ 'ਤੇ ਦਿਖੇਗੀ ਸੁਨੰਦਾ ਪੁਸ਼ਕਰ ਸੁਨੰਦਾ ਪੁਸ਼ਕਰ 

ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਪਤਨੀ ਰਹੀ ਸੁਨੰਦਾ ਪੁਸ਼ਕਰ 'ਤੇ ਬਾਓਪਿਕ ਬਣਨ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਦੀਪਿਕਾ ਪਾਦੂਕੋਣ ਸੁਨੰਦਾ ਪੁਸ਼ਕਰ ਦਾ ਕਿਰਦਾਰ ਨਿਭਾ ਸਕਦੀ ਹੈ । ਇਸ ਤੋਂ ਪਹਿਲਾਂ ਮਿਲਖਾ ਸਿੰਘ , ਸੰਜੇ ਦੱਤ ਸਣੇ ਹੋਰ ਕਈ ਉਘੀਆਂ ਹਸਤੀਆਂ ਦੇ ਜੀਵਨ 'ਤੇ ਵੀ ਫਿਲਮਾਂ ਬਣ ਚੁੱਕੀਆਂ ਨੇ । ਇੱਕ ਰਿਪੋਰਟ ਮੁਤਾਬਕ 'ਅੰਧਾਧੁਨ' ਦੇ ਮੇਕਰ ਸ਼ੀਰਾਮ ਰਾਘਵਨ ਨੂੰ ਅਸਿਸਟ ਕਰ ਚੁੱਕੇ ਸ਼ਿਵਮ ਨਾਇਰ ਇੱਕ ਥ੍ਰਿਲਰ ਫਿਲਮ ਬਣਾ ਰਹੇ ਨੇ ।

deepika padukone

ਇਹ ਫਿਲਮ ਸੁਨੰਦਾ ਪੁਸ਼ਕਰ ਕਤਲਕਾਂਡ 'ਤੇ ਬਣੇਗੀ । ਦੱਸ ਦਈਏ ਕਿ ਸੁਨੰਦਾ ਪੁਸ਼ਕਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਪਤਨੀ ਸਨ ਅਤੇ ਉਨ੍ਹਾਂ ਦੀ ਮੌਤ ਭੇਦ ਭਰੇ ਹਾਲਾਤਾਂ 'ਚ ਹੋਟਲ ਦੇ ਇੱਕ ਕਮਰੇ 'ਚ ਹੋ ਗਈ ਸੀ । ਪਰ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਸੀ ਚੱਲ ਸਕਿਆ । ਸੁਨੰਦਾ ਪੁਸ਼ਕਰ ਮੀਡੀਆ ਦੀਆਂ ਸੁਰਖੀਆਂ 'ਚ ਰਹਿੰਦੀ ਸੀ ਅਤੇ ਸ਼ਸ਼ੀ ਥਰੂਰ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ । ਸ਼ਿਵਮ ਨੇ ਇਸ ਤੋਂ ਪਹਿਲਾਂ ਸੀਰੀਅਲ ਕਿਲਰ ਆਟੋ ਸ਼ੰਕਰ,ਰੰਗਾ ਬਿੱਲਾ ਅਤੇ ਫਿਰੋਜ਼ ਦਾਰੂਵਾਲਾ 'ਤੇ ਵੀ ਇੱਕ ਡਾਕਯੂ ਡਰਾਮਾ ਬਣਾ ਚੁੱਕੇ ਨੇ । ਇਸ ਫਿਲਮ ਨੂੰ ਲੈ ਕੇ ਦੱਸ ਦਈਏ ਅਜੇ ਰਿਸਚਰ ਚੱਲ ਰਹੀ ਹੈ ਅਤੇ ਫਿਲਮ 'ਚ ਦੀਪਿਕਾ ਪਾਦੂਕੋਣ ਸੁਨੰਦਾ ਦਾ ਕਿਰਦਾਰ ਨਿਭਾ ਸਕਦੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network