ਕਾਨਸ 'ਚ ਦੀਪਿਕਾ ਪਾਦੁਕੋਣ ਲਈ ਆਫਤ ਬਣਿਆ ਆਊਟਫਿੱਟ, ਅਦਾਕਾਰਾ ਡਰੈੱਸ ਨੂੰ ਸੰਭਾਲ-ਸੰਭਾਲ ਹੋਈ ਪ੍ਰੇਸ਼ਾਨ
ਦੀਪਿਕਾ ਪਾਦੁਕੋਣ ਇਸ ਸਾਲ ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਮੈਂਬਰ ਹੈ। ਯਾਨੀ ਦੁਨੀਆ ਭਰ ਦੀਆਂ ਫਿਲਮਾਂ ਵਿੱਚੋਂ ਉਨ੍ਹਾਂ ਨੂੰ ਵੀ ਇਸ ਮੈਗਾ ਈਵੈਂਟ ਵਿੱਚ ਬਿਹਤਰੀਨ ਫਿਲਮਾਂ ਦੀ ਚੋਣ ਕਰਨ ਦਾ ਮੌਕਾ ਮਿਲ ਰਿਹਾ ਹੈ। ਦੀਪਿਕਾ ਪਾਦੁਕੋਣ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਆਪਣੀ ਜਨਤਕ ਦਿੱਖ ਨੂੰ ਆਰਾਮਦਾਇਕ ਰੱਖਣ ਲਈ ਜਾਣੀ ਜਾਂਦੀ ਹੈ। ਦੀਪਿਕਾ ਉਹੀ ਪਹਿਰਾਵਾ ਪਹਿਨਦੀ ਹੈ ਜਿਸ ਵਿੱਚ ਉਹ ਖੁਦ ਨੂੰ ਸਹਿਜ ਮਹਿਸੂਸ ਕਰਦੀ ਹੈ। ਪਰ ਇਸ ਵਾਰ ਉਨ੍ਹਾਂ ਦਾ ਆਊਟਫਿੱਟ ਉਨ੍ਹਾਂ ਦੇ ਲਈ ਮੁਸਿਬਤ ਬਣ ਗਿਆ, ਜਿਸ ਨੂੰ ਸੰਭਾਲਣ ਦੇ ਲਈ ਅਦਾਕਾਰਾ ਨੂੰ ਕਾਫੀ ਦਿੱਕਤਾਂ ਦਾ ਸਾਹਮਣੇ ਕਰਦੇ ਹੋਏ ਦੇਖਿਆ ਗਿਆ ਹੈ।
ਹਾਲਾਂਕਿ, ਮੰਗਲਵਾਰ ਨੂੰ, ਉਸ ਦਾ ਰੈੱਡ ਕਾਰਪੇਟ ਆਊਟਫਿਟ ਬਿਲਕੁਲ ਉਲਟ ਦਿਖਾਈ ਦਿੱਤਾ। ਦੀਪਿਕਾ ਪਾਦੂਕੋਣ ਨੇ ਜੋ ਪਹਿਰਾਵਾ ਪਾਇਆ ਹੋਇਆ ਸੀ, ਉਸ 'ਚ ਉਹ ਖੁਦ ਹੀ ਉਲਝਦੀ ਹੋਈ ਨਜ਼ਰ ਆਈ। ਇਸ ਆਰੇਂਜ ਗਾਊਨ ਦੀ ਲੰਬਾਈ ਅਤੇ ਕੋਈ ਵੀ ਸਹਾਇਕ ਨਾ ਹੋਣ ਕਾਰਨ ਦੀਪਿਕਾ ਖੁਦ ਹੀ ਇਸ ਡਰੈੱਸ ਨੂੰ ਸੰਭਾਲਦੇ ਹੋਏ ਨਜ਼ਰ ਆਈ। ਫੋਟੋਸ਼ੂਟ ਦੌਰਾਨ ਉਸ ਦਾ ਇਹ ਆਊਟਫਿਟ ਵਾਰ-ਵਾਰ ਸਮੱਸਿਆ ਬਣ ਰਿਹਾ ਸੀ। ਬਾਕੀ ਦੀ ਕਸਰ ਉੱਥੇ ਚੱਲ ਰਹੀ ਹਵਾ ਨੇ ਪੂਰੀ ਕਰ ਦਿੱਤੀ, ਜਿਸ ਕਰਕੇ ਦੀਪਿਕਾ ਬਹੁਤ ਪ੍ਰੇਸ਼ਾਨ ਨਜ਼ਰ ਆਈ ।
ਦੀਪਿਕਾ ਪਾਦੁਕੋਣ ਫਿਲਮ L'innocent ਦੀ ਸਕ੍ਰੀਨਿੰਗ 'ਤੇ ਪਹੁੰਚੀ ਜਿੱਥੇ ਉਹ ਬਾਕੀ ਜਿਊਰੀ ਮੈਂਬਰਾਂ ਨਾਲ ਫੋਟੋਸ਼ੂਟ ਕਰਵਾ ਰਹੀ ਸੀ। ਹਰ ਵਾਰ ਜਦੋਂ ਉਹ ਰੈੱਡ ਕਾਰਪੇਟ 'ਤੇ ਚਲਦੀ ਸੀ ਤਾਂ ਉਸ ਨੂੰ ਆਪਣੇ ਪਹਿਰਾਵੇ ਨੂੰ ਸੰਭਾਲਣਾ ਪੈਂਦਾ ਸੀ। ਡਰੈੱਸ ਨੂੰ ਸੰਭਾਲਣ ਦੀ ਪ੍ਰਕਿਰਿਆ 'ਚ ਦੀਪਿਕਾ ਨੂੰ ਕਾਫੀ ਅਜੀਬ ਤਰੀਕੇ ਨਾਲ ਚੱਲਣਾ ਪਿਆ। ਪਰ ਦੱਸ ਦਈਏ ਦੀਪਿਕਾ ਪਾਦੁਕੋਣ ਇਸ ਆਰੇਂਜ ਗਾਊਨ ਚ ਕਾਫੀ ਗਲੈਮਰਸ ਲੱਗ ਰਹੀ ਸੀ।
ਦੀਪਿਕਾ ਪਾਦੁਕੋਣ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਦੀਪਿਕਾ ਨੇ ਖੁਦ ਵੀ ਇਸ ਆਊਟਫਿੱਟ 'ਚ ਆਪਣੀ ਫੋਟੋ ਸ਼ੇਅਰ ਕੀਤੀਆਂ ਨੇ। ਫੋਟੋ ਸ਼ੇਅਰ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਲਿਖਿਆ, 'ਇਹ ਸਭ ਕੁਝ ਹੈ।' ਦੀਪਿਕਾ ਪਾਦੁਕੋਣ ਦੇ ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੇ ਲੁੱਕ ਦੀ ਤਾਰੀਫ ਕੀਤੀ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ-
ਹੋਰ ਪੜ੍ਹੋ : ਅੱਲੂ ਅਰਜੁਨ ਤੇ ਸਨੇਹਾ ਰੈੱਡੀ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, 'ਪੁਸ਼ਪਾ' ਸਟਾਰ ਨੂੰ ਵਿਆਹ ਲਈ ਵੇਲਣੇ ਪਏ ਸੀ ਕਈ ਪਾਪੜ