ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ
ਬਾਲੀਵੁੱਡ ਸਿਤਾਰੇ ਦੀਪਿਕਾ ਅਤੇ ਰਣਵੀਰ ਸਿੰਘ ਦਾ ਵਿਆਹ ਹੋ ਚੁੱਕਾ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੇ ਤਹਿਲਕਾ ਮਚਾ ਦਿੱਤਾ ਹੈ । ਖਬਰਾਂ ਦੀ ਮੰਨੀਏ ਤਾਂ ਦੀਪਿਕਾ ਅਤੇ ਰਣਵੀਰ ਦੇ ਵਿਆਹ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਖਾਸ ਕਰਕੇ ਦੀਪਿਕਾ ਦੇ ਗਹਿਣਿਆਂ 'ਤੇ ।
ਹੋਰ ਵੇਖੋ :ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ
ਦੀਪਿਕਾ ਨੇ ਵਿਆਹ 'ਤੇ ਜੋ ਗਹਿਣੇ ਪਹਿਨੇ ਹੋਏ ਹਨ ਉਹਨਾਂ ਵਿੱਚ ਉਹ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਹੈ ।ਦੀਪਿਕਾ ਦੇ ਇਹਨਾਂ ਗਹਿਣਿਆਂ ਵਿੱਚ ਸਭ ਤੋਂ ਖਾਸ ਡਾਈਮਡ ਦੀ ਉਹ ਰਿੰਗ ਹੈ ਜਿਹੜੀ ਕਿ ਉਸ ਨੇ ਆਪਣੀ ਮੰਗਣੀ 'ਤੇ ਪਾਈ ਸੀ । ਇਸ ਰਿੰਗ ਦਾ ਡਿਜ਼ਾਇਨ ਬਹੁਤ ਵੱਖਰਾ ਹੈ । ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਕੀਮਤ ਸੁਣਕੇ ਸਭ ਦੇ ਹੋਸ਼ ਉੱਡ ਜਾਣਗੇ ।
ਹੋਰ ਵੇਖੋ :ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ
ਵੱਡੇ ਸਾਇਜ਼ ਦੀ ਇਸ ਰਿੰਗ ਦੀ ਕੀਮਤ 1.3 ਤੋਂ 2.7 ਕਰੋੜ ਦੱਸੀ ਜਾ ਰਹੀ ਹੈ ।ਖਬਰਾਂ ਮੁਤਾਬਿਕ ਇਹ ਰਿੰਗ ਬਾਲੀਵੁੱਡ ਵਿੱਚ ਸਭ ਤੋਂ ਮਹਿੰਗੀ ਇੰਗੇਜਮੈਂਟ ਰਿੰਗ ਵਿੱਚ ਸ਼ਾਮਿਲ ਹੋ ਗਈ ਹੈ । ਇੱਥੇ ਹੀ ਬੱਸ ਨਹੀਂ ਦੀਪਿਕਾ ਦਾ ਮੰਗਲ ਸੂਤਰ ਵੀ ਆਪਣੇ ਆਪ ਵਿੱਚ ਖਾਸ ਹੈ ।
ਹੋਰ ਵੇਖੋ :ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ 2.0 ਦਾ ਪੋਸਟਰ,ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ
ਹੋਰ ਵੇਖੋ :‘ਮਿਸਟਰ ਪੰਜਾਬ 2018’ ਸ਼ੋਅ ਪਹੁੰਚਿਆ ਆਖਰੀ ਪੜਾਅ ‘ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ
People In Pic
ਇਸ ਦੀ ਕੀਮਤ ਵੀ ਲੱਖਾਂ ਰੁਪਏ ਦੱਸੀ ਜਾ ਰਹੀ ਹੈ ।ਖਬਰਾਂ ਮੁਤਾਬਿਕ ਦੀਪਿਕਾ ਦੇ ਮੰਗਲ ਸੂਤਰ ਦੀ ਕੀਮਤ 20 ਲੱਖ ਤੋਂ ਵੱਧ ਹੈ । ਇਹ ਮੰਗਲ ਸੂਤਰ ਦੀਪਿਕਾ ਨੇ ਮੁੰਬਈ ਦੇ ਇੱਕ ਸ਼ੋਅਰੂਮ ਤੋਂ ਖਰੀਦਿਆ ਗਿਆ ਸੀ । ਦੀਪਿਕਾ ਨੇ ਇਹ ਗਹਿਣੇ ਸ਼ੋਅਰੂਮ ਦਾ ਸ਼ਟਰ ਬੰਦ ਕਰਵਾਕੇ ਖਰੀਦੇ ਸਨ