ਦੀਪਿਕਾ ਦੇ ਮੰਗਲ ਸੂਤਰ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਸ਼ੋਅ-ਰੂਮ ਦਾ ਸ਼ਟਰ ਸੁੱਟ ਕੇ ਕੀਤੀ ਖਰੀਦਦਾਰੀ 

Reported by: PTC Punjabi Desk | Edited by: Rupinder Kaler  |  November 05th 2018 10:03 AM |  Updated: November 05th 2018 10:03 AM

ਦੀਪਿਕਾ ਦੇ ਮੰਗਲ ਸੂਤਰ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਸ਼ੋਅ-ਰੂਮ ਦਾ ਸ਼ਟਰ ਸੁੱਟ ਕੇ ਕੀਤੀ ਖਰੀਦਦਾਰੀ 

ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਇਸ ਮਹੀਨੇ ਦੀ 14 ਤੇ 15 ਤਾਰੀਕ ਨੂੰ ਇਟਲੀ ਵਿੱਚ ਵਿਆਹ ਕਰਨ ਜਾ ਰਹੀ ਹੈ । ਦੋਹਾਂ ਦੇ ਘਰਾਂ ਵਿੱਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਉੱਧਰ ਵਿਆਹ ਨੂੰ ਲੈ ਕੇ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ । ਖਬਰਾਂ ਦੀ ਮੰਨੀਏ ਤਾਂ ਦੀਪਿਕਾ ਨੇ ਵਿਆਹ ਲਈ 20 ਲੱਖ ਰੁਪਏ ਦਾ ਮੰਗਲਸੂਤਰ ਖਰੀਦਿਆ ਹੈ ।

ਹੋਰ ਵੇਖੋ :ਪ੍ਰੀ –ਦੀਵਾਲੀ ਪਾਰਟੀ ‘ਚ ਆਪਣੀ ਗਰਲ ਫਰੈਂਡ ਨਾਲ ਪਹੁੰਚੇ ਅਰਬਾਜ਼ ਖਾਨ

ranveer singh and deepika ranveer singh and deepika

ਖਬਰਾਂ ਮੁਤਾਬਿਕ ਦੀਪਿਕਾ ਨੇ ਵਿਆਹ ਲਈ ਇੱਕ ਕਰੋੜ ਦੇ ਗਹਿਣੇ ਖਰੀਦੇ ਹਨ । ਖਬਰਾਂ ਮੁਤਾਬਿਕ ਦੀਪਿਕਾ ਨੇ ਆਪਣੇ ਪਤੀ ਰਣਵੀਰ ਲਈ ਅੰਧੇਰੀ ਦੇ ਇੱਕ ਸ਼ੋਅਰੂਮ ਤੋਂ ਸੋਨੇ ਦੀ ਚੇਨ ਵੀ ਖਰੀਦੀ ਹੈ ।ਦੱਸਿਆ ਜਾ ਰਿਹਾ ਹੈ ਕਿ ਸ਼ੋਰੂਮ ਨੂੰ ਅੱਧ ਘੰਟਾ ਪਹਿਲਾਂ ਆਮ ਗ੍ਰਾਹਕਾਂ ਲਈ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਦੀਪਿਕਾ ਚੰਗੀ ਤਰ੍ਹਾਂ ਖਰੀਦਦਾਰੀ ਕਰ ਸਕੇ ।

ਹੋਰ ਵੇਖੋ :ਵਿਰਾਟ ਕੋਹਲੀ ਹੋਏ 30 ਸਾਲਾਂ ਦੇ, ਅਨੁਸ਼ਕਾ ਨਾਲ ਇਸ ਤਰ੍ਹਾਂ ਮਨਾਇਆ ਜਨਮ ਦਿਨ ਦੇਖੋ ਤਸਵੀਰਾਂ

 deepika deepika

ਦੀਪਿਕਾ ਨੇ ਇਟਲੀ ਦੇ ਲੇਕ ਕੋਮੋ ਦੇ ਸ਼ਾਨਦਾਰ ਵਿਲਾ ਵਿੱਚ ਵਿਆਹ ਕਰਨ ਜਾ ਰਹੀ ਹੈ ਤੇ ਇਸ ਵਿਆਹ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਦੋਵਾਂ ਪਰਿਵਾਰਾਂ ਦੇ ਗਿਣੇ ਚੁਣੇ ਲੋਕ ਹੀ ਸ਼ਾਮਿਲ ਹੋਣਗੇ । ਦੀਪਿਕਾ ਤੇ ਰਣਵੀਰ ਦਾ ਪ੍ਰੇਮ ਪ੍ਰਸੰਗ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਤੇ ਹੁਣ ਇਸ ਜੋੜੀ ਨੇ ਇਸ ਰਿਸ਼ਤੇ ਨੂੰ ਆਖਰੀ ਪੜਾਅ ਤੱਕ ਲਿਜਾਣ ਦੇ ਫੈਸਲਾ ਲਿਆ ਹੈ । ਦੀਪਿਕਾ ਵਿਆਹ ਤੋਂ ਬਾਅਦ ਮੇਘਨਾ ਗੁਲਜਾਰ ਦੀ ਫਿਲਮ ਵਿੱਚ ਨਜ਼ਰ ਆਵੇਗੀ ਜਦੋਂ ਕਿ ਰਣਵੀਰ ਸਿੰਘ ਦੀ ਫਿਲਮ ਸਿੰਬਾ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network