ਫ਼ਿਲਮ ‘83’ ਦੇ ਪ੍ਰੀਮੀਅਰ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਗਾਣੇ ‘ਤੇ ਨੱਚੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਇਸ ਸਰਦਾਰ ਬੱਚੇ ਨਾਲ ਵੀ ਕੀਤੀ ਮਸਤੀ

Reported by: PTC Punjabi Desk | Edited by: Shaminder  |  December 23rd 2021 12:30 PM |  Updated: December 23rd 2021 12:30 PM

ਫ਼ਿਲਮ ‘83’ ਦੇ ਪ੍ਰੀਮੀਅਰ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਗਾਣੇ ‘ਤੇ ਨੱਚੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਇਸ ਸਰਦਾਰ ਬੱਚੇ ਨਾਲ ਵੀ ਕੀਤੀ ਮਸਤੀ

ਫ਼ਿਲਮ 83 ਨੂੰ ਲੈ ਕੇ ਇਸ ਫ਼ਿਲਮ ਦੇ ਸਿਤਾਰੇ ਬਹੁਤ ਜ਼ਿਆਦਾ ਉਤਸ਼ਾਹਿਤ ਹਨ । ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ । ਜਿਸ ‘ਚ ਇੱਕ ਵੀਡੀਓ ‘ਚ ਰਣਵੀਰ ਸਿੰਘ (Ranveer singh) ਇੱਕ ਸਰਦਾਰ ਬੱਚੇ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਸਿੰਘ ਇਸ ਸਰਦਾਰ ਬੱਚੇ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ(Deepika Padukone), ਹਾਰਡੀ ਸੰਧੂ (Harrdy Sandhu) ਅਤੇ ਰਣਵੀਰ ਸਿੰਘ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ।

Ranveer singh- image From instagram

ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਬੇਟੇ ਨਾਲ ਮਸਤੀ ਕਰਦੇ ਆਏ ਨਜ਼ਰ

ਜਿਸ ‘ਚ ਸਾਰੇ ਜਣੇ ਦਿਲਜੀਤ ਦੋਸਾਂਝ ਦੇ ਗੀਤ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਕਿ ਦਿਲਜੀਤ ਦੋਸਾਂਝ ਦਾ ਗਾਣਾ ‘ਲਵਰ’ ਚੱਲ ਰਿਹਾ ਹੈ । ਇਸ ਪਾਰਟੀ ‘ਚ ਤਿੰਨੇ ਜਣੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਰਣਵੀਰ ਸਿੰਘ ਜਿੱਥੇ ਆਪਣੇ ਅਤਰੰਗੀ ਕੱਪੜਿਆਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ, ਉੱਥੇ ਹੀ ਆਪਣੇ ਮਸਤੀ ਭਰੇ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਹਨ ।

Image Source: Instagram

ਕਿਉਂਕਿ ਉਨ੍ਹਾਂ ਦਾ ਖੁੱਲ ਦਿਲਾ ਸੁਭਾਅ ਹਰ ਕਿਸੇ ਨੂੰ ਖੂਬ ਪਸੰਦ ਆਉਂਦਾ ਹੈ । ਦੱਸ ਦਈਏ ਕਿ ਫ਼ਿਲਮ ੮੩ ਦੇ ਵਿੱਚ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ । ਜਦੋਂਕਿ ਦੀਪਿਕਾ ਪਾਦੂਕੋਣ ਉਨ੍ਹਾਂ ਦੀ ਪਤਨੀ ਦੇ ਕਿਰਦਾਰ ‘ਚ ਹੈ । ਫ਼ਿਲਮ ‘ਚ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ।

ਫ਼ਿਲਮ ਦੀ ਸਾਰੀ ਟੀਮ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹੈ । ਦੱਸ ਦਈਏ ਕਿ ਬੀਤੇ ਦਿਨ ਇਸ ਫ਼ਿਲਮ ਦਾ ਪ੍ਰੀਮੀਅਰ ਵੀ ਹੋਇਆ ਸੀ ਜਿਸ ‘ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਪਹੁੰਚ ਕੇ ਰੌਣਕਾਂ ਲਗਾਈਆਂ ਸਨ । ਇਹ ਫ਼ਿਲਮ 1983 ‘ਚ ਹੋਏ ਵਿਸ਼ਵ ਕੱਪ ਦੇ ਆਲੇ ਦੁਆਲੇ ਘੁੰਮਦੀ ਹੈ ।

 

View this post on Instagram

 

A post shared by Viral Bhayani (@viralbhayani)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network